ਕੋਲਕਾਤਾ : ਭਾਰਤ ਦੇ ਪਹਿਲੇ ਡੇਅ-ਨਾਈਟ ਟੈਸਟ ਦੇ ਤੀਜੇ ਹੀ ਦਿਨ ਖਤਮ ਹੋਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਸੰਘ (ਕੈਬ) ਨੇ ਚੌਥੇ ਤੇ ਪੰਜਵੇਂ ਦਿਨ ਦੀ ਟਿਕਟ ਖਰੀਦਣ ਵਾਲੇ ਪ੍ਰਸ਼ੰਸਕਾਂ ਦੇ ਪੈਸੇ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਵਿਰੁੱਧ ਦੂਜਾ ਟੈਸਟ ਦੋ ਦਿਨ ਤੋਂ ਕੁਝ ਵੱਧ ਸਮਾਂ ਹੀ ਚੱਲਿਆ ਸੀ ਤੇ ਭਾਰਤ ਨੇ ਐਤਵਾਰ ਨੂੰ ਇਸ ਨੂੰ ਪਾਰੀ ਅਤੇ 46 ਦੌੜਾਂ ਨਾਲ ਜਿੱਤ ਲਿਆ ਸੀ।
ਕੈਬ ਨੇ ਬਿਆਨ ਵਿਚ ਕਿਹਾ, ''ਚੌਥੇ ਤੇ ਪੰਜਵੇਂ ਦਿਨ ਦੀਆਂ ਟਿਕਟਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਨਲਾਈਨ ਟਿਕਟ ਖਰੀਦਣ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਮੈਸੇਜ ਭੇਜਿਆ ਜਾਵੇਗਾ, ਜਿਨ੍ਹਾਂ ਨੇ ਸਿਰਫ ਇਨ੍ਹਾਂ ਦੋ ਦਿਨਾਂ ਦੀਆਂ ਟਿਕਟਾਂ ਬੁਕ ਕੀਤੀਆਂ ਸਨ।'' ਇਸ ਮੈਚ ਲਈ ਡੇਲੀ ਟਿਕਟ ਦੀ ਕੀਮਤ 50, 100 ਅਤੇ 150 ਰੁਪਏ ਰੱਖੀ ਗਈ ਸੀ।
ਸਾਲਾਹ ਸਮੇਤ 30 ਖਿਡਾਰੀ ਅਫਰੀਕਾ ਦੇ ਚੋਟੀ ਦੇ ਫੁੱਟਬਾਲ ਐਵਾਰਡ ਦੀ ਦੌੜ 'ਚ
NEXT STORY