ਲੰਡਨ- ਫਰਾਂਸ, ਸਪੇਨ, ਅਮਰੀਕਾ ਤੇ ਅਰਜਨਟੀਨਾ ਡੇਵਿਸ ਕੱਪ ਫਾਈਨਲ ਵਿਚ ਪਹੁੰਚ ਗਏ ਹਨ ਜਦਕਿ ਬੈਲਜੀਅਮ ਨੇ ਕੁਆਲੀਫਾਇਰ ਵਿਚ ਮੇਜ਼ਬਾਨ ਫਿਨਲੈਂਡ ਨੂੰ 3-2 ਨਾਲ ਹਰਾਇਆ। ਆਸਟਰੇਲੀਆ ਨੇ ਸਿਡਨੀ ਵਿਚ ਹੰਗਰੀ ਨੂੰ 3-2 ਨਾਲ ਹਰਾਇਆ। ਫਰਾਂਸ ਨੇ ਪਾਓ 'ਚ ਇਕਵਾਡੋਰ ਨੂੰ 4-0 ਨਾਲ ਹਰਾਇਆ ਜੋ 2018 ਫਾਈਨਲ ਤੋਂ ਬਾਅਦ ਘਰੇਲੂ ਕੋਰਟ 'ਤੇ ਉਸਦਾ ਪਹਿਲਾ ਡੇਵਿਡ ਕੱਪ ਮੁਕਾਬਲਾ ਸੀ। ਸਪੇਨ ਨੇ ਮਾਰਬੇਲਾ ਵਿਚ ਰੋਮਾਨੀਆ ਨੂੰ 3-1 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਅਮਰੀਕਾ ਨੇ ਨੇਵਾਡਾ ਵਿਚ ਕੋਲੰਬੀਆ ਨੂੰ 3-0 ਨਾਲ ਹਰਾਇਆ। ਇਸ ਦੌਰਾਨ ਅਰਜਨਟੀਨਾ ਨੇ ਬਿਊਨਸ ਆਇਰਸ ਵਿਚ ਚੈੱਕ ਗਣਰਾਜ ਨੂੰ 4-0 ਨਾਲ ਹਰਾਇਆ। ਬੈਲਜੀਅਮ ਨੇ ਫਿਨਲੈਂਡ ਨੂੰ 3-2 ਨਾਲ ਹਰਾਇਆ। ਆਸਟਰੇਲੀਆ ਨੇ ਹੰਗਰੀ ਨੂੰ ਹਰਾਇਆ, ਜਦਕਿ ਜਰਮਨੀ ਨੇ ਬ੍ਰਾਜ਼ੀਲ 'ਤੇ ਜਿੱਤ ਦਰਜ ਕੀਤੀ। ਇਟਲੀ ਨੇ ਸਲੋਵਾਕੀਆ ਨੂੰ 3-2 ਨਾਲ ਹਰਾਇਆ। ਨਾਰਵੇ ਨੂੰ ਓਸਲੋ ਵਿਚ ਕਜ਼ਾਕਿਸਤਾਨ ਨੇ 3-1 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੇਲਗ੍ਰੇਡ ਫਿਡੇ ਗ੍ਰਾਂ. ਪੀ. ਸ਼ਤਰੰਜ ਟੂਰਨਾਮੈਂਟ : ਵਿਦਿਤ ਨੇ ਸ਼ਿਰੋਵ ਨਾਲ ਖੇਡਿਆ ਡਰਾਅ
NEXT STORY