ਪੈਰਿਸ : ਕਾਇਲੀਅਨ ਐਮਬਾਪੇ ਦੇ ਆਖ਼ਰੀ ਪਲਾਂ 'ਚ ਕੀਤੇ ਗੋਲ ਦੀ ਮਦਦ ਨਾਲ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਸ਼ਨੀਵਾਰ ਨੂੰ ਬ੍ਰੇਸਟ ਨੂੰ 2-1 ਨਾਲ ਹਰਾ ਕੇ ਫ੍ਰੈਂਚ ਫੁੱਟਬਾਲ ਲੀਗ ਦੇ ਸਿਖਰ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਐਮਬਾਪੇ ਨੇ 90ਵੇਂ ਮਿੰਟ ਵਿੱਚ ਲਿਓਨਲ ਮੇਸੀ ਦੇ ਥ੍ਰੋਬਾਲ ਨੂੰ ਬਰੇਸਟ ਦੇ ਗੋਲਕੀਪਰ ਮਾਰਕੋ ਬਿਜੋਟ ਨੂੰ ਚਕਮਾ ਦਿੰਦੇ ਹੋਏ ਗੋਲ 'ਚ ਪਹੁੰਚਾਇਆ।
ਐਮਬਾਪੇ ਹਾਲਾਂਕਿ ਖੁਸ਼ਕਿਸਮਤ ਰਹੇ ਕਿ 85ਵੇਂ ਮਿੰਟ 'ਚ ਹੈਰਿਸ ਬੇਲਕੇਬਲਾ ਨੂੰ ਕਿੱਕ ਮਾਰਨ ਦੇ ਬਾਵਜੂਦ ਉਨ੍ਹਾਂ ਨੂੰ ਮੁਕਾਬਲੇ ਤੋਂ ਬਾਹਰ ਨਹੀਂ ਕੀਤਾ ਗਿਆ। ਕਾਰਲੋਸ ਸੋਲਰ ਨੇ 37ਵੇਂ ਮਿੰਟ ਵਿੱਚ ਪੀਐਸਜੀ ਨੂੰ ਬੜ੍ਹਤ ਦਿਵਾਈ ਜਦਕਿ ਫਰੈਂਕ ਹੋਨੋਰੇਟ ਨੇ 43ਵੇਂ ਮਿੰਟ ਵਿੱਚ ਗੋਲ ਕਰਕੇ ਇਸ ਨੂੰ 1-1 ਕਰ ਦਿੱਤਾ। ਪੀਐਸਜੀ ਦੀ ਟੀਮ 27 ਮੈਚਾਂ ਵਿੱਚ 66 ਅੰਕਾਂ ਨਾਲ ਸਿਖਰ ’ਤੇ ਹੈ। ਉਨ੍ਹਾਂ ਕੋਲ ਦੂਜੇ ਸਥਾਨ 'ਤੇ ਕਾਬਜ਼ ਮਾਰਸੇਲੀ 'ਤੇ 11 ਅੰਕਾਂ ਦੀ ਬੜ੍ਹਤ ਹੈ, ਜਿਸ ਨੇ ਉਨ੍ਹਾਂ ਤੋਂ ਇਕ ਮੈਚ ਘੱਟ ਖੇਡਿਆ ਹੈ।
ਬੀ. ਐੱਨ. ਪੀ. ਪਰਿਬਾਸ ਓਪਨ : ਥਾਮਸਨ ਨੇ ਸਿਤਸਿਪਾਸ ਨੂੰ ਹਰਾ ਕੇ ਉਲਟਫੇਰ ਕੀਤਾ
NEXT STORY