ਪੈਰਿਸ— ਲਾਲ ਬੱਜਰੀ ਦੇ ਬੇਤਾਜ ਬਾਦਸ਼ਾਹ ਸਪੇਨ ਦੇ ਰਾਫੇਲ ਨਡਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਵਿਟਜ਼ਰਲੈਂਡ ਦੇ ਸਟੇਨਿਸਲਾਂਸ ਵਾਵਰਿੰਕਾ ਨੂੰ ਐਤਵਾਰ ਇਕਤਰਫਾ ਅੰਦਾਜ਼ 'ਚ 6-2, 6-3, 6-1 ਨਾਲ ਹਰਾ ਕੇ ਫ੍ਰੈਂਚ ਓਪਨ 'ਚ 10ਵੀਂ ਵਾਰ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ।
ਨਡਾਲ ਕਿਸੇ ਗ੍ਰੈਂਡ ਸਲੈਮ ਖਿਤਾਬ ਨੂੰ 10ਵੀਂ ਵਾਰ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਨਡਾਲ ਦੇ ਕਰੀਅਰ ਦਾ ਇਹ 15ਵਾਂ ਗ੍ਰੈਂਡ ਸਲੈਮ ਖਿਤਾਬ ਹੈ ਤੇ ਉਹ ਸਭ ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਆਲ ਟਾਈਮ ਸੂਚੀ ਵਿਚ ਅਮਰੀਕਾ ਦੇ ਪੀਟ ਸੰਪ੍ਰਾਸ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਆ ਗਿਆ ਹੈ। ਨਡਾਲ ਤੋਂ ਅੱਗੇ ਹੁਣ ਸਿਰਫ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਹੈ, ਜਿਸ ਦੇ ਨਾਂ 18 ਗ੍ਰੈਂਡ ਸਲੈਮ ਖਿਤਾਬ ਹਨ।
ਚੈਂਪੀਅਨ ਟਰਾਫੀ : ਭਾਰਤ ਨੇ ਚੌਥੀ ਵਾਰ ਕੀਤਾ ਦੱਖਣੀ ਅਫਰੀਕਾ ਦਾ ਬੁਰਾ ਹਾਲ
NEXT STORY