ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਅਤੇ ਮਹਾਨ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਖ਼ਿਲਾਫ਼ ਉਨ੍ਹਾਂ ਦੇ ਸਾਬਕਾ ਬਿਜ਼ਨੈੱਸ ਪਾਰਟਨਰ ਮਿਹਿਰ ਦਿਵਾਕਰ ਅਤੇ ਪਤਨੀ ਸੌਮਿਆ ਦਾਸ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਜੋੜੇ ਨੇ ਧੋਨੀ 'ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਧੋਨੀ ਨੇ ਹਾਲ ਹੀ 'ਚ ਆਪਣੇ ਦੋ ਪੁਰਾਣੇ ਕਾਰੋਬਾਰੀ ਭਾਈਵਾਲਾਂ 'ਤੇ ਧੋਖਾਧੜੀ ਦੇ ਦੋਸ਼ ਲਾਏ ਸਨ। ਧੋਨੀ ਨੇ ਸ਼ਿਕਾਇਤ 'ਚ ਲਿਖਿਆ ਸੀ ਕਿ ਦੋਸਤ ਨੂੰ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਕਾਂਟਰੈਕਟ ਦਿੱਤਾ ਗਿਆ ਸੀ ਪਰ ਦੋਸਤ ਨੇ ਇਸ ਨੂੰ ਪੂਰਾ ਨਹੀਂ ਕੀਤਾ ਅਤੇ 15 ਕਰੋੜ ਰੁਪਏ ਹੜੱਪ ਲਏ। ਹੁਣ ਦਿਵਾਕਰ ਅਤੇ ਸੌਮਿਆ ਦਾਸ ਦੀ ਸ਼ਿਕਾਇਤ ਮੁਤਾਬਕ ਧੋਨੀ ਵੱਲੋਂ ਕਥਿਤ ਤੌਰ 'ਤੇ 15 ਕਰੋੜ ਰੁਪਏ ਲੈਣ ਦੇ ਲਾਏ ਗਏ ਦੋਸ਼ ਝੂਠੇ ਹਨ। ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ 18 ਜਨਵਰੀ ਨੂੰ ਹੋਣੀ ਹੈ।
ਇਹ ਵੀ ਪੜ੍ਹੋ : Ram Mandir Ayodhya : ਵਿਰਾਟ ਕੋਹਲੀ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ
ਆਈ. ਪੀ. ਐਲ. ਦੇ ਮਹਾਨ ਖਿਡਾਰੀ ਹਨ ਧੋਨੀ
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਵਜੋਂ ਆਪਣੀ ਪੰਜਵੀਂ ਟਰਾਫੀ ਜਿੱਤਣ ਤੋਂ ਬਾਅਦ ਆਈ. ਪੀ. ਐਲ. ਦੇ ਇਤਿਹਾਸ ਵਿੱਚ ਸੰਯੁਕਤ ਤੌਰ 'ਤੇ ਸਭ ਤੋਂ ਸਫਲ ਕਪਤਾਨ ਬਣੇ। CSK ਨੇ ਨਕਦੀ ਨਾਲ ਭਰਪੂਰ ਲੀਗ ਦੇ 17ਵੇਂ ਐਡੀਸ਼ਨ ਤੋਂ ਪਹਿਲਾਂ ਧੋਨੀ ਨੂੰ ਬਰਕਰਾਰ ਰੱਖਿਆ ਸੀ ਅਤੇ ਉਹ ਉਤਸ਼ਾਹ ਨਾਲ ਅਲਵਿਦਾ ਕਹਿਣਾ ਚਾਹੇਗਾ। ਧੋਨੀ ਨੇ ਅਗਸਤ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਸਦਾ ਅੰਤਿਮ ਮੈਚ ਨਿਊਜ਼ੀਲੈਂਡ ਦੇ ਖਿਲਾਫ ਵਿਸ਼ਵ ਕੱਪ 2019 ਦਾ ਸੈਮੀਫਾਈਨਲ ਸੀ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਦਾ ਹੋਇਆ ਦਿਹਾਂਤ
ਧੋਨੀ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਵੀ ਮਿਲਿਆ ਹੈ
ਸੋਮਵਾਰ ਨੂੰ ਸੰਘ ਦੇ ਸੀਨੀਅਰ ਅਧਿਕਾਰੀ ਧਨੰਜੈ ਸਿੰਘ ਨੇ ਧੋਨੀ ਨੂੰ ਰਾਂਚੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਸੱਦਾ ਪੱਤਰ ਸੌਂਪਿਆ। ਇਸ ਮੌਕੇ ਭਾਜਪਾ ਦੇ ਸੰਗਠਨ ਸਕੱਤਰ ਕਰਮਵੀਰ ਸਿੰਘ ਵੀ ਮੌਜੂਦ ਸਨ। ਸਿੰਘ ਨੇ ਕਿਹਾ ਕਿ ਅਸੀਂ ਉਨ੍ਹਾਂ (ਧੋਨੀ) ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਤਰਫੋਂ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਪੱਤਰ ਸੌਂਪਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੱਲਬਾਤ ਰਾਹੀਂ ਪਾਬੰਦੀ ਹਟਵਾਉਣਾ ਚਾਹੁੰਦੈ WFI, ਫਿਲਹਾਲ ਟਕਰਾਅ ਨਹੀਂ
NEXT STORY