ਬੋਕਾ ਰੀਓ- ਭਾਰਤੀ ਗੋਲਫਰ ਅਦਿਤੀ ਅਸ਼ੋਕ ਦੂਜੇ ਦੌਰ 'ਚ ਈਵਨ ਪਾਰ 72 ਦੇ ਸਕੋਰ ਦੇ ਨਾਲ ਗੇਨਬ੍ਰਿਜ ਐੱਲ. ਪੀ. ਜੀ. ਏ. ਟੂਰਨਾਮੈਂਟ 'ਚ ਸਾਂਝੇ ਪੰਜਵੇਂ ਸਥਾਨ 'ਤੇ ਖ਼ਿਸਕ ਗਈ। ਪਹਿਲੇ ਦਿਨ 6 ਅੰਡਰ-66 ਦਾ ਸਕੋਰ ਬਣਾਉਣ ਵਾਲੀ ਅਦਿਤੀ ਉਸ ਲੈਅ ਨੂੰ ਕਾਇਮ ਨਾ ਰੱਖ ਸਕੀ ਤੇ ਦੋ ਸਥਾਨ ਹੇਠਾਂ ਆ ਗਈ। ਡੇਨੀਏਲੇ ਕਿੰਗ ਲੀਡੀਆ 11 ਅੰਡਰ ਦੇ ਸਕੋਰ ਦੇ ਨਾਲ ਚੋਟੀ 'ਤੇ ਹੈ।
ਇਹ ਵੀ ਪੜ੍ਹੋ : ਅਰਜਨਟੀਨਾ ਤੇ ਚਿਲੀ ਨੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਕੀਤਾ ਕੁਆਲੀਫਾਈ
ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹ ਅਦਿਤੀ ਨੂੰ ਚੰਗੀ ਸ਼ੁਰੂਆਤ ਨਾਲ ਅੱਗੇ ਦੇ ਟੂਰਨਾਮੈਂਟਾਂ 'ਚ ਲੈਅ ਬਣਾਉਣ 'ਚ ਮਦਦ ਮਿਲੇਗੀ। ਜਦਕਿ ਭਾਰਤ ਦੀ ਨਿਸ਼ਠਾ ਮਦਾਨ ਆਪਣੇ ਡੈਬਿਊ ਟੂਰਨਾਮੈਂਟ ਦੇ ਦੂਜੇ ਦੌਰ 'ਚ ਹੀ ਬਾਹਰ ਹੋ ਗਈ।
ਇਹ ਵੀ ਪੜ੍ਹੋ : ਐਸ਼ ਬਾਰਟੀ ਨੇ ਜਿੱਤਿਆ ਆਸਟ੍ਰੇਲੀਆ ਓਪਨ ਦਾ ਮਹਿਲਾ ਸਿੰਗਲ ਖ਼ਿਤਾਬ
ਲਾਹਿੜੀ ਸਾਂਝੇ 62ਵੇਂ ਸਥਾਨ 'ਤੇ
ਭਾਰਤ ਦੇ ਅਨਿਰਬਾਨ ਲਾਹਿੜੀ ਫਾਰਮਰਸ ਇੰਸ਼ੋਰੈਂਸ ਓਪਨ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਦੇ ਬਾਅਦ ਇਵਨ ਪਾਰ 72 ਦਾ ਸਕੋਰ ਕਰਕੇ ਸਾਂਝੇ 62ਵੇਂ ਸਥਾਨ 'ਤੇ ਬਣੇ ਹੋਏ ਹਨ। ਲਾਹਿੜੀ ਇਸ ਤੋਂ ਪਹਿਲਂ ਵੀ 62ਵੇਂ ਸਥਾਨ 'ਤੇ ਹੀ ਸਨ। ਉਨ੍ਹਾਂ ਨੇ ਤੀਜੇ ਦੌਰ 'ਚ ਚੰਗੀ ਸ਼ੁਰੂਆਤ ਕੀਤੀ ਪਰ ਆਖ਼ਰੀ ਪੰਜ ਹੋਲ 'ਚ ਤਿੰਨ ਬੋਗੀ ਕਰਨ ਦੇ ਬਾਅਦ ਆਪਣੀ ਸਥਿਤੀ 'ਚ ਸੁਧਾਰ ਨਹੀਂ ਕਰ ਸਕੇ। ਵਿਲ ਜਾਲੋਟੋਰਿਸ ਤੇ ਦੁਨੀਆ ਦੇ ਸਾਬਕਾ ਨੰਬਰ ਇਕ ਗੋਲਫਰ ਜੈਸਨ ਡੇ ਬੜ੍ਹਤ ਬਣਾਏ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਰਜਨਟੀਨਾ ਤੇ ਚਿਲੀ ਨੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਕੀਤਾ ਕੁਆਲੀਫਾਈ
NEXT STORY