ਮੀਰਪੁਰ— ਕ੍ਰਿਕਟ ਦੀ ਦੁਨੀਆ ਵਿਚ ਟਵੰਟੀ-20 ਦੇ ਬੌਸ ਮੰਨੇ ਜਾਣ ਵਾਲੇ ਵੈਸਟਇੰਡੀਜ਼ ਦੇ ਧਮਾਕਾਖੇਜ਼ ਬੱਲੇਬਾਜ਼ ਕ੍ਰਿਸ ਗੇਲ ਨੇ ਆਪਣੀ ਤਾਰੀਫ ਕਰਦੇ ਹੋਏ ਖੁਦ ਨੂੰ ਮਹਾਨ ਬੱਲੇਬਾਜ਼ ਦੱਸਿਆ ਹੈ। 30 ਸਾਲਾ ਗੇਲ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਦੇ ਫਾਈਨਲ ਵਿਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਟਵੰਟੀ-20 ਕ੍ਰਿਕਟ ਦੀ ਇਕ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਨਵਾਂ ਰਿਕਾਰਡ ਬਣਾਇਆ ਸੀ।
ਉਸ ਨੇ ਰੰਗਪੁਰ ਰਾਈਡਰਸ ਵੱਲੋਂ ਖੇਡਦੇ ਹੋਏ ਢਾਕਾ ਡਾਇਨਾਮਾਈਟਸ ਵਿਰੁੱਧ 69 ਗੇਂਦਾਂ ਵਿਚ ਅਜੇਤੂ 146 ਦੌੜਾਂ ਦੀ ਧਮਾਕਾਖੇਜ਼ ਪਾਰੀ 'ਚ 18 ਛੱਕੇ ਲਾਏ। ਇਹ ਟਵੰਟੀ-20 ਦੀ ਇਕ ਪਾਰੀ 'ਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਹੈ। ਗੇਲ ਨੇ ਕਿਹਾ ਕਿ ਮੈਂ ਹਮੇਸ਼ਾ ਮਹਾਨ ਹਾਂ। ਇਹ ਇਕ ਵੱਡਾ ਨਾਂ ਹੈ। ਫਾਈਨਲ ਵਿਚ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿਚ ਸੈਂਕੜਾ ਬਣਾਉਣਾ ਮੇਰੇ ਲਈ ਇਕ ਬਹੁਤ ਵੱਡਾ ਮੌਕਾ ਹੈ। ਟੀਮ ਦੇ ਖਿਤਾਬ ਜਿੱਤਣ ਤੋਂ ਮੈਂ ਕਾਫੀ ਖੁਸ਼ ਹਾਂ। ਗੇਲ ਨੇ ਆਪਣੀ ਰਾਸ਼ਟਰੀ ਟੀਮ ਦੇ ਨਾਲ ਗੇਂਦਬਾਜ਼ ਸੁਨੀਲ ਨਾਰਾਇਣ ਦੀ ਤਾਰੀਫ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਉਹ ਇਕ ਸ਼ਾਨਦਾਰ ਗੇਂਦਬਾਜ਼ ਹੈ। ਉਸ ਦੇ ਖਿਲਾਫ ਤੁਸੀਂ ਆਸਾਨੀ ਨਾਲ ਦੌੜਾਂ ਨਹੀਂ ਬਣਾ ਸਕਦੇ। ਉਹ ਮੁੱਖ ਗੇਂਦਬਾਜ਼ ਹੈ ਪਰ ਵਿਕਟ ਚੰਗੀ ਸੀ ਅਤੇ ਤੁਸੀਂ ਖੁੱਲ੍ਹ ਕੇ ਖੇਡ ਸਕਦੇ ਸੀ।
ਰੋਹਿਤ ਨੇ ਛੱਕਿਆਂ ਦੇ ਮਾਮਲੇ 'ਚ ਛੱਡਿਆ ਯੁਵਰਾਜ ਨੂੰ ਪਿੱਛੇ
NEXT STORY