ਸਪੋਰਟਸ ਡੈਸਕ– ਪੰਜਾਬ ਖ਼ਿਲਾਫ਼ ਰਾਜਸਥਾਨ ਦੀ ਟੀਮ ਨੇ ਰਿਕਾਰਡ ਟੀਚੇ ਨੂੰ ਸਫਲਤਾਪੂਰਨ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਰਾਜਸਥਾਨ ਦੀ ਇਸ ਜਿੱਤ ’ਚ ਬੱਲੇਬਾਜ਼ ਸੰਜੂ ਸੈਮਸਨ ਦਾ ਅਹਿਮ ਯੋਗਦਾਨ ਰਿਹਾ ਅਤੇ ਟੀਮ ਨੂੰ ਟੀਚੇ ਤਕ ਲੈ ਗਿਆ। ਜਿਸ ਕਾਰਨ ਲੋਕ ਉਸ ਦੀ ਸੋਸ਼ਲ ਮੀਡੀਆ ’ਤੇ ਜੰਮ ਕੇ ਤਾਰੀਫ਼ ਕਰ ਰਹੇ ਹਨ। ਉਥੇ ਹੀ ਰਾਜਨੇਤਾ ਅਤੇ ਸਾਂਸਦ ਸ਼ਸ਼ੀ ਥਰੂਰ ਨੇ ਸੈਮਸਨ ਦੀ ਤੁਲਨਾ ਧੋਨੀ ਨਾਲ ਕਰ ਦਿੱਤੀ ਜਿਸ ’ਤੇ ਗੌਤਮ ਗੰਭੀਰ ਭੜਕ ਗਏ।
ਪੰਜਾਬ ਖ਼ਿਲਾਫ ਸੈਮਸਨ ਦੀ ਪਾਰੀ ਵੇਖ ਕੇ ਸ਼ਸ਼ੀ ਥਰੂਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਜਸਥਾਨ ਲਈ ਹੈਰਾਨੀਜਨਕ ਜਿੱਤ! ਮੈਂ ਸੈਮਸਨ ਨੂੰ ਪਿਛਲੇ ਇਕ ਦਹਾਕੇ ਤੋਂ ਜਾਣਦਾ ਹਾਂ ਅਤੇ ਜਦੋਂ ਉਹ 14 ਸਾਲਾਂ ਦਾ ਸੀ ਉਦੋਂ ਮੈਂ ਉਸ ਨੂੰ ਕਿਹਾ ਸੀ ਕਿ ਉਹ ਆਉਣ ਵਾਲਾ ਧੋਨੀ ਹੈ। ਖ਼ੈਰ ਉਹ ਦਿਨ ਆ ਹੀ ਗਿਆ। ਇਸ ਆਈ.ਪੀ.ਐੱਲ. ’ਚ ਉਸ ਦੀਆਂ ਦੋ ਹੈਰਾਨੀਜਨਕ ਪਾਰੀਆਂ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਇਕ ਵਿਸ਼ਵ ਪੱਧਰੀ ਖਿਡਾਰੀ ਦਾ ਆਗਮਨ ਹੋ ਚੁੱਕਾ ਹੈ।
ਥਰੂਰ ਦੇ ਇਸੇ ਟਵੀਟ ’ਤੇ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸੰਜੂ ਸੈਮਸਨ ਨੂੰ ਕਿਸੇ ਹੋਰ ਵਰਗਾ ਹੋਣ ਦੀ ਲੋੜ ਨਹੀਂ ਹੈ, ਉਹ ਭਾਰਤੀ ਕ੍ਰਿਕਟ ਦਾ ਪਹਿਲਾ ‘ਸੰਜੂ ਸੈਮਸਨ ਹੋਵੇਗਾ।
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ’ਚ ਸੈਮਸਨ ਚੰਗੀ ਲੈਅ ’ਚ ਖੇਡ ਰਹੇ ਹਨ ਅਤੇ ਸ਼ੁਰੂਆਤੀ ਮੈਚਾਂ ’ਚ ਲਗਾਤਾਰ ਅਰਧ ਸੈਂਕੜੇ ਲਗਾਏ ਹਨ। ਜਿਥੇ ਚੇਨਈ ਖ਼ਿਲਾਫ ਸੈਮਸਨ ਨੇ 32 ਗੇਂਦਾਂ ’ਤੇ 74 ਦੌੜਾਂ ਦੀ ਪਾਰੀ ਖੇਡੀ ਸੀ, ਉਥੇ ਹੀ ਪੰਜਾਬ ਖ਼ਿਲਾਫ਼ 42 ਗੇਂਦਾਂ ’ਤੇ 85 ਦੌੜਾਂ ਦੀ ਮੌਚ ਜਿਤਾਊ ਪਾਰੀ ਖੇਡੀ।
ਰਾਜਸਥਾਨ ਨੇ ਹਾਸਲ ਕੀਤਾ IPL ਦਾ ਸਭ ਤੋਂ ਵੱਡਾ ਟੋਟਲ, ਦੋਹਰਾਇਆ ਇਤਿਹਾਸ
NEXT STORY