ਕੋਲਕਾਤਾ : ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਮੁਖੀ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤੇ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਜੇ. ਐੱਸ. ਡਬਲਯੂ. ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਪ੍ਰੈੱਸ ਬਿਆਨ ਮੁਤਾਬਕ ਜੇ. ਐੱਸ. ਡਬਲਯੂ. ਗਰੁੱਪ ਨੇ ਪਹਿਲੀ ਵਾਰ ਕਿਸੇ ਵਿਪਣਨ ਮਾਰਕੀਟਿੰਗ ਮੁਹਿੰਮ ਵਿਚ ਚੋਟੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ।
ਆਪਣੇ ਨਵੇਂ ਕਰਾਰ ਦੇ ਬਾਰੇ ਗਾਂਗੁਲੀ ਨੇ ਕਿਹਾ ਕਿ ਮੈਨੂੰ ਜੇ. ਐੱਸ. ਡਬਲਯੂ. ਸੀਮੰਟ ਨਾਲ ਜੁੜ ਕੇ ਖੁਸ਼ੀ ਹੋਈ ਹੈ। ਕੰਪਨੀ ਨੂੰ ਆਪਣੇ ਬ੍ਰਾਂਡ ਦੀ ਵਿਰਾਸਤ, ਉਤਪਾਦ ਦੀ ਕੁਆਲਿਟੀ ਲਈ ਜਾਣਿਆ ਜਾਂਦਾ ਹੈ। ਛੇਤਰੀ ਨੇ ਕਿਹਾ ਕਿ ਇਕ ਐਥਲੀਟ ਦੇ ਰੂਪ ਵਿਚ ਮੈਂ ਉੱਤਮਤਾ ਲਈ ਕੋਸ਼ਿਸ਼ ਕਰਨ 'ਚ ਭਰੋਸਾ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਸਮਾਜ ਦੀ ਭਲਾਈ ਅਤੇ ਵਿਕਾਸ ਵਿਚ ਯੋਗਦਾਨ ਦਿੰਦਾ ਹਾਂ। ਮੈਂ ਕੰਪਨੀ ਦੇ ਨਾਲ ਜੁੜ ਕੇ ਖੁਸ਼ ਹਾਂ।
ਆਪਣੀ ਇਸ ਮੂਰਖਤਾ ਕਾਰਨ ਵਿਸ਼ਵ ਕੱਪ 2019 ਵਿਚ ਭਾਰਤ ਹੱਥੋਂ ਹਾਰਿਆ ਪਾਕਿਸਤਾਨ : ਵਕਾਰ
NEXT STORY