ਕੋਲਕਾਤਾ– ਖਿਡਾਰੀਆਂ ਦੇ ਬਾਓ-ਬਬਲ (ਜੈਵ ਸੁਰੱਖਿਅਤ ਮਾਹੌਲ) ਨੂੰ ਚੁਣੌਤੀਪੂਰਨ ਕਰਾਰ ਦਿੰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਤੇ ਆਸਟਰੇਲੀਆ ਵਰਗੇ ਦੇਸ਼ਾਂ ਦੇ ਕ੍ਰਿਕਟਰਾਂ ਦੀ ਤੁਲਨਾ ਵਿਚ ਭਾਰਤੀ ਖਿਡਾਰੀ ਮਾਨਸਿਕ ਤੰਦਰੁਸਤੀ ਦੇ ਮੁੱਦਿਆਂ ਤੋਂ ਨਜਿੱਠਣ ਲਈ ‘ਵਧੇਰੇ ਸਹਿਣਸ਼ੀਲ’ ਹਨ।
ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ
ਕੋਵਿਡ-19 ਦੇ ਦੌਰ ਵਿਚ ਫਿਰ ਤੋਂ ਕੌਮਾਂਤਰੀ ਕ੍ਰਿਕਟ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਖਿਡਾਰੀਆਂ ਨੂੰ ਬਾਓ-ਬਬਲ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ, ਜਿੱਥੇ ਉਨ੍ਹਾਂ ਦੀ ਜ਼ਿੰਦਗੀ ਹੋਟਲਾਂ ਤੇ ਸਟੇਡੀਅਮਾਂ ਤਕ ਹੀ ਸੀਮਤ ਹੈ। ਖਿਡਾਰੀ ਬਾਓ-ਬਬਲ ਤੋਂ ਬਾਹਰ ਕਿਸੇ ਨਾਲ ਮਿਲ ਨਹੀਂ ਸਕਦੇ, ਜਿਸ ਨਾਲ ਉਨ੍ਹਾਂ ਲਈ ਖੁਦ ਨੂੰ ਤਰੋਤਾਜਾ ਤੇ ਉਤਸ਼ਾਹਿਤ ਰੱਖਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ
ਭਾਰਤੀ ਟੀਮ ਦੇ ਇਸ ਸਾਬਕਾ ਕਪਤਾਨ ਨੇ ਇੱਥੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਵਿਦੇਸ਼ੀ ਕ੍ਰਿਕਟਰਾਂ ਦੀ ਤੁਲਨਾ ਵਿਚ ਅਸੀਂ ਭਾਰਤੀ ਥੋੜ੍ਹਾ ਵਧੇਰੇ ਸਹਿਣਸ਼ੀਲ ਹਾਂ। ਮੈਂ ਇੰਗਲੈਂਡ, ਆਸਟਰੇਲੀਆ ਤੇ ਵੈਸਟਇੰਡੀਜ਼ ਦੇ ਬਹੁਤ ਸਾਰੇ ਕ੍ਰਿਕਟਰਾਂ ਨਾਲ ਖੇਡਿਆ ਹਾਂ। ਉਹ ਮਾਨਸਿਕ ਤੰਦਰੁਸਤੀ ’ਤੇ ਜਲਦੀ ਹਾਰ ਮੰਨ ਜਾਂਦੇ ਹਨ।’’ ਉਸ ਨੇ ਕਿਹਾ,‘‘ਪਿਛਲੇ 6-7 ਮਹੀਨਿਆਂ ਤੋਂ ਬਾਓ-ਬਬਲ ਵਿਚ ਕ੍ਰਿਕਟ ਹੋ ਰਹੀ ਹੈ ਤੇ ਇਹ ਕਾਫੀ ਮੁਸ਼ਕਿਲ ਹੈ। ਹੋਟਲ ਦੇ ਕਮਰੇ ਤੋਂ ਮੈਦਾਨ ’ਤੇ ਜਾਣਾ, ਖੇਡ ਦੇ ਦਬਾਅ ਨੂੰ ਸੰਭਾਲਣਾ ਤੇ ਵਾਪਸ ਕਮਰੇ ਵਿਚ ਆ ਜਾਣਾ ਤੇ ਫਿਰ ਤੋਂ ਮੈਦਾਨ ’ਤੇ ਜਾਣਾ, ਇਹ ਬਿਲਕੁਲ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਹੈ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC Women's Rankings : ਸਮਿ੍ਰਤੀ-ਝੂਲਨ ਦੀ ਰੈਂਕਿੰਗ ਬਰਕਰਾਰ, ਸ਼ਿਖਾ ਟਾਪ 10 ’ਚ ਪਰਤੀ
NEXT STORY