ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਆਈ. ਪੀ. ਐੱਲ. 2022 'ਚ ਨਵੀਂ ਟੀਮ ਗੁਜਰਾਤ ਟਾਈਟਨਸ ਆਪਣੇ ਪਹਿਲੇ ਹੀ ਸੀਜ਼ਨ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ, ਕਿਉਂਕਿ ਉਹ ਨਤੀਜੇ ਦੀ ਚਿੰਤਾ ਕੀਤੇ ਬਗ਼ੈਰ ਬੇਖ਼ੌਫ਼ ਹੋ ਕੇ ਕ੍ਰਿਕਟ ਖੇਡ ਰਹੇ ਹਨ। ਗੁਜਰਾਤ ਟਾਈਟਨਸ ਇਸ ਸਮੇਂ 11 'ਚੋਂ 8 ਮੈਚ ਜਿੱਤ ਕੇ ਪੁਆਇੰਟ ਟੇਬਲ 'ਤੇ ਦੂਜੇ ਸਥਾਨ 'ਤੇ ਹੈ ਤੇ ਉਨ੍ਹਾਂ ਨੂੰ ਪਲੇਅ ਆਫ਼ 'ਚ ਜਗ੍ਹਾ ਬਣਾਉਣ ਲਈ ਸਿਰਫ਼ ਇਕ ਹੋਰ ਜਿੱਤ ਦੀ ਲੋੜ ਹੈ।
ਗਾਵਸਕਰ ਨੇ ਕਿਹਾ, 'ਗੁਜਰਾਤ ਟੀਮ ਇੰਨੀ ਆਜ਼ਾਦੀ ਨਾਲ ਖੇਡ ਰਹੀ ਹੈ ਤੇ ਉਹ (ਖਿਡਾਰੀ) ਬੇਖ਼ੌਫ਼ ਹਨ। ਉਨ੍ਹਾਂ ਦੀ ਖੇਡ 'ਚ ਦੁਨੀਆ ਦਾ ਕੋਈ ਡਰ ਨਹੀਂ ਹੈ ਤੇ ਇਸ ਲਈ ਉਹ ਜਿੱਤ ਰਹੇ ਹਨ। ਬੇਸ਼ੱਕ, ਤੁਸੀਂ ਜਿੱਤਣਾ ਚਾਹੁੰਦੇ ਹੋ। ਇੱਥੋਂ ਤਕ ਕਿ ਤੁਸੀਂ ਆਪਣੇ ਹੀ ਮੈਦਾਨ 'ਚ ਖੇਡ ਰਹੇ ਹੋ, ਪਰ ਹਾਰਨ ਦਾ ਮਤਲਬ ਇਹ ਨਹੀਂ ਕਿ ਦੁਨੀਆ ਖ਼ਤਮ ਹੋ ਗਈ, ਇਹੋ ਉਹ ਤਰੀਕਾ ਹੈ ਜਿਸ ਦੇ ਨਾਲ ਉਹ ਪਿੱਚ 'ਤੇ ਕਦਮ ਰੱਖ ਰਹੇ ਹਨ। ਉਹ ਆਪਣੀ ਖੇਡ ਦਾ ਆਨੰਦ ਮਾਣ ਰਹੇ ਹਨ ਤੇ ਹਾਂ-ਪੱਖੀ ਕ੍ਰਿਕਟ ਖੇਡ ਰਹੇ ਹਨ।'
ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਮੈਚ 'ਚ ਗੁਜਰਾਤ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ, 'ਗੁਜਰਾਤ ਲਖਨਊ ਦੇ ਖ਼ਿਲਾਫ਼ ਇਹ ਮੈਚ ਜਿੱਤ ਕੇ ਪਲੇਅ ਆਫ਼ 'ਚ ਪੁੱਜਣ ਵਾਲੀ ਟੀਮ ਹੋਵੇਗੀ। ਹਾਰਦਿਕ ਪੰਡਯਾ ਦੀ ਟੀਮ ਬਹੁਤ ਮਜ਼ਬੂਤ ਹੈ। ਰਾਸ਼ਿਦ ਖ਼ਾਨ ਬਿਹਤਰੀਨ ਫ਼ਾਰਮ 'ਚ ਹਨ ਤੇ ਕੋਚ ਆਸ਼ੀਸ਼ ਨਹਿਰਾ ਲੋੜੀਂਦਾ ਆਤਮਵਿਸ਼ਵਾਸ ਦੇ ਰਹੇ ਹਨ। ਇਸ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ।
MI vs KKR : ਮੈਚ ਹਾਰਨ ਦੇ ਬਾਅਦ ਰੋਹਿਤ ਸ਼ਰਮਾ ਨੇ ਦੱਸਿਆ- ਆਖ਼ਰ ਕਿੱਥੇ ਹੋ ਗਈ ਗ਼ਲਤੀ
NEXT STORY