ਮਿਊਨਿਖ (ਜਰਮਨੀ), (ਭਾਸ਼ਾ)– ਜਰਮਨੀ ਦੇ ਫਾਰਵਰਡ ਥਾਮਸ ਮੂਲਰ ਨੇ ਸੋਮਵਾਰ ਨੂੰ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਉਸਦੇ 14 ਸਾਲ ਤਕ ਚੱਲੇ ਕਰੀਅਰ ਦਾ ਅੰਤ ਹੋ ਗਿਆ। ਉਹ 2014 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਜਰਮਨ ਟੀਮ ਦਾ ਮੈਂਬਰ ਸੀ।
ਇਸ 34 ਸਾਲਾ ਖਿਡਾਰੀ ਨੇ ਜਰਮਨੀ ਵੱਲੋਂ 131 ਮੈਚ ਖੇਡੇ ਤੇ 45 ਗੋਲ ਕੀਤੇ ਹਨ। ਮੂਲਰ ਨੇ ਜਰਮਨੀ ਵੱਲੋਂ ਆਪਣਾ ਆਖਰੀ ਮੈਚ ਯੂਰੋ 2024 ਦੇ ਜੇਤੂ ਸਪੇਨ ਵਿਰੁੱਧ ਕੁਆਰਟਰ ਫਾਈਨਲ ਦੇ ਰੂਪ ਵਿਚ ਖੇਡਿਆ ਸੀ। ਉਸ ਨੇ 2010 ਵਿਚ ਅਰਜਨਟੀਨਾ ਵਿਰੁੱਧ ਕੌਮਾਂਤਰੀ ਫੁੱਟਬਾਲ ਵਿਚ ਡੈਬਿਊ ਕੀਤਾ ਸੀ। ਉਸ ਨੇ 4 ਵਿਸ਼ਵ ਕੱਪ ਤੇ ਇੰਨੇ ਹੀ ਯੂਰੋ ਕੱਪ ਵਿਚ ਹਿੱਸਾ ਲਿਆ ।
ਸਾਤਵਿਕ-ਚਿਰਾਗ ਨੂੰ ਪੈਰਿਸ ਓਲੰਪਿਕ ਲਈ ਆਸਾਨ ਡਰਾਅ ਮਿਲਿਆ
NEXT STORY