ਰਾਂਚੀ, (ਭਾਸ਼ਾ)- ਸੋਨਜਾ ਜ਼ਿਮੇਰਮੈਨ ਦੀ ਹੈਟ੍ਰਿਕ ਦੇ ਦਮ 'ਤੇ ਜਰਮਨੀ ਨੇ ਮੰਗਲਵਾਰ ਨੂੰ ਚੈੱਕ ਗਣਰਾਜ ਨੂੰ 10-0 ਨਾਲ ਹਰਾ ਕੇ ਐੱਫ.ਆਈ.ਐੱਚ. ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਜ਼ਿਮੇਰਮੈਨ ਨੇ 46ਵੇਂ ਅਤੇ 52ਵੇਂ ਮਿੰਟ 'ਚ ਪੈਨਲਟੀ ਸਟ੍ਰੋਕ 'ਤੇ ਗੋਲ ਕੀਤੇ। ਜੇਟ ਫਲੀਸ਼ਚਟਜ਼ (22ਵੇਂ ਅਤੇ 44ਵੇਂ ਮਿੰਟ) ਅਤੇ ਸ਼ਾਰਲੋਟ ਸਟੋਪੇਨਹੋਰਸਟ (19ਵੇਂ ਅਤੇ 43ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਨਾਇਕ ਲੋਰੇਂਜ਼ (39ਵੇਂ), ਪੌਲੀਨ ਹੇਨਜ਼ (54ਵੇਂ) ਅਤੇ ਸੇਲਿਨ ਓਰੂਜ਼ (55ਵੇਂ) ਨੇ ਗੋਲ ਕੀਤੇ।
25ਵੀਂ ਰੈਂਕਿੰਗ ਦੀ ਚੈੱਕ ਟੀਮ ਵਿਸ਼ਵ ਦੀ ਪੰਜਵੀਂ ਰੈਂਕਿੰਗ ਵਾਲੀ ਟੀਮ ਜਰਮਨੀ ਦੇ ਖਿਲਾਫ ਟਿਕ ਨਹੀਂ ਸਕੀ। ਚੈੱਕ ਗਣਰਾਜ ਨੂੰ ਮੈਚ ਵਿੱਚ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ ਜਦਕਿ ਜਰਮਨੀ ਨੂੰ 13 ਪੈਨਲਟੀ ਕਾਰਨਰ ਮਿਲੇ। ਜਰਮਨ ਗੋਲਕੀਪਰ ਨਤਾਲੀ ਕੁਬਾਲਸਕੀ ਪੂਰੇ 60 ਮਿੰਟਾਂ ਤੱਕ ਮੂਕ ਦਰਸ਼ਕ ਬਣੀ ਰਹੀ ਕਿਉਂਕਿ ਚੈੱਕ ਟੀਮ ਕੋਈ ਹਮਲਾ ਨਹੀਂ ਕਰ ਸਕੀ। ਇਸ ਜਿੱਤ ਤੋਂ ਬਾਅਦ ਜਰਮਨ ਟੀਮ ਪੂਲ ਏ ਵਿੱਚ ਸੱਤ ਅੰਕਾਂ ਨਾਲ ਸਿਖਰ 'ਤੇ ਹੈ ਅਤੇ ਉਸਦਾ ਗੋਲ ਅੰਤਰ 13 ਪਲੱਸ ਹੈ।ਜੇਕਰ ਟੀਮ ਸਿਖਰ 'ਤੇ ਬਣੀ ਰਹਿੰਦੀ ਹੈ ਤਾਂ ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਪੂਲ ਬੀ ਦੀ ਦੂਜੇ ਸਥਾਨ ਦੀ ਟੀਮ ਨਾਲ ਹੋਵੇਗਾ। ਪੂਲ ਏ ਦੇ ਦੂਜੇ ਮੈਚ ਵਿੱਚ ਜਾਪਾਨ ਦਾ ਸਾਹਮਣਾ ਚਿਲੀ ਨਾਲ ਹੋਵੇਗਾ।
ਨਾਗਲ ਨੇ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ 'ਚ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ
NEXT STORY