ਮਾਸਕੋ : ਚਾਰ ਵਾਰ ਦੀ ਚੈਂਪੀਅਨ ਜਰਮਨੀ ਇਤਿਹਾਸ ਦੇ ਹੰਕਾਰ ਦਾ ਅਜਿਹਾ ਸ਼ਿਕਾਰ ਹੋਈ ਕਿ ਉਸਨੂੰ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਪਹਿਲੇ ਦੌਰ 'ਚੋਂ ਹੀ ਬਾਹਰ ਹੋਣਾ ਪਿਆ। ਫੁੱਟਬਾਲ ਵਿਸ਼ਵ ਕੱਪ ਦਾ 1930 ਤੋਂ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਸਿਰਫ ਦੋ ਹੀ ਦੇਸ਼ ਇਟਲੀ ਅਤੇ ਬ੍ਰਾਜ਼ੀਲ ਚੈਂਪੀਅਨ ਬਣਨ ਦੇ ਬਾਅਦ ਆਪਣਾ ਖਿਤਾਬ ਬਰਕਰਾਰ ਰਖਣ 'ਚ ਕਾਮਯਾਬ ਰਹੇ ਹਨ। ਇਟਲੀ ਨੇ 1934 'ਚ ਖਿਤਾਬ ਜਿੱਤਿਆ ਅਤੇ ਇਸਨੂੰ 1938 ਦੇ ਵਿਸ਼ਵ ਕੱਪ 'ਚ ਬਰਕਰਾਰ ਰੱਖਿਆ। ਬ੍ਰਾਜ਼ੀਲ 1958 'ਚ ਚੈਂਪੀਅਨ ਬਣਿਆ ਅਤੇ ਫਿਰ 1962 'ਚ ਉਸਨੇ ਖਿਤਾਬ 'ਤੇ ਆਪਣਾ ਕਬਜਾ ਕਾਇਮ ਰੱਖਿਆ। ਚੈਂਪੀਅਨ ਜਰਮਨੀ ਨੂੰ ਆਪਣਾ ਖਿਤਾਬ ਬਰਕਰਾਰ ਰਖਣ ਲਈ ਇਤਿਹਾਸ ਦੀ ਰੁਕਾਵਟ ਨੂੰ ਪਾਰ ਕਰਨਾ ਸੀ ਪਰ ਉਸਦੇ ਕਦਮ ਪਹਿਲਾ ਹੀ ਲੜਖੜਾ ਗਏ ਅਤੇ ਜਰਮਨੀ ਦੀ ਟੀਮ 1938 ਦੇ ਬਾਅਦ ਪਹਿਲੇ ਹੀ ਰਾਊਂਡ 'ਚੋਂ ਬਾਹਰ ਹੋ ਗਈ। ਜਰਮਨੀ ਦਾ ਟੂਰਨਾਮੈਂਟ 'ਚ ਬੇਹਦ ਖਰਾਬ ਪ੍ਰਦਰਸ਼ਨ ਰਿਹਾ ਅਤੇ ਉਹ ਤਿਨ ਮੈਚਾਂ 'ਚ ਸਿਰਫ ਦੋ ਹੀ ਗੋਲ ਕਰ ਸਕੀ। ਜਰਮਨੀ ਦੀ ਟੀਮ ਗਰੁਫ ਐੱਫ 'ਚ ਚੌਥੇ ਸਥਾਨ 'ਤੇ ਰਹੀ। ਜਰਮਨੀ ਨੇ ਪਹਿਲੀ ਵਾਰ 1954 'ਚ ਖਿਤਾਬ ਜਿੱਤਿਆ ਪਰ 1958 ਦੇ ਵਿਸ਼ਵ ਕੱਪ 'ਚ ਉਸਨੂੰ ਚੌਥਾ ਸਥਾਨ ਮਿਲਿਆ। ਜਰਮਨੀ ਨੇ 1974 'ਚ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ ਪਰ 1978 ਦੇ ਵਿਸ਼ਵ ਕੱਪ ਜਰਮਨ ਟੀਮ ਰਾਊਂਡ-8 'ਚੋਂ ਬਾਹਰ ਹੋ ਗਈ। ਜਰਮਨੀ ਨੇ 1990 'ਚ ਖਿਤਾਬ ਹਾਸਲ ਕੀਤਾ ਪਰ 1994 'ਚ ਉਸਨੂੰ ਕੁਆਰਟਰਫਾਈਨਲ 'ਚੋਂ ਬਾਹਰ ਹੋਣਾ ਪਿਆ। ਜਰਮਨੀ ਨੇ 2014 'ਚ ਖਿਤਾਬ ਜਿੱਤਿਆ ਅਤੇ ਇਸ ਵਾਰ ਪਹਿਲੇ ਹੀ ਰਾਊਂਡ 'ਚੋਂ ਬਾਹਰ ਹੋ ਗਈ।
ਹਾਰ ਦੇ ਬਾਵਜੂਦ ਆਇਰਿਸ਼ ਖਿਡਾਰੀ ਨੇ ਅਜਿਹਾ ਕਰ ਕੇ ਕੀਤਾ ਸਭ ਨੂੰ ਹੈਰਾਨ
NEXT STORY