ਬੈਂਗਲੁਰੂ— ਗਲੇਨ ਮੈਕਸਵੈੱਲ ਨੇ ਇਸ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਦੋ ਮੈਚਾਂ 'ਚ ਸਿਰਫ ਛੇ ਗੇਂਦਾਂ ਦਾ ਸਾਹਮਣਾ ਕਰਦੇ ਹੋਏ ਤਿੰਨ ਦੌੜਾਂ ਬਣਾਈਆਂ ਹਨ ਪਰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ੀ ਕੋਚ ਨੀਲ ਮੈਕੇਂਜੀ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਆਸਟ੍ਰੇਲੀਆਈ ਆਲਰਾਊਂਡਰ ਜਲਦ ਹੀ ਆਪਣੀ ਲੈਅ ਹਾਸਲ ਕਰ ਲਵੇਗਾ। ਮੈਕਸਵੈੱਲ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਪਹਿਲੀ ਹੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋ ਗਏ, ਜਦਕਿ ਉਹ ਆਪਣੇ ਪਸੰਦੀਦਾ ਚਿੰਨਾਸਵਾਮੀ ਸਟੇਡੀਅਮ 'ਚ ਵੀ ਪ੍ਰਭਾਵਿਤ ਨਹੀਂ ਕਰ ਸਕੇ।
ਮੈਕੇਂਜੀ ਨੇ ਕੇਕੇਆਰ ਦੇ ਖਿਲਾਫ ਸ਼ੁੱਕਰਵਾਰ ਦੇ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਤੁਸੀਂ ਜਾਣਦੇ ਹੋ, ਇਹ ਕ੍ਰਿਕਟ ਹੈ। ਇੱਥੇ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ। ਹੁਣ ਸਿਰਫ਼ ਦੋ ਮੈਚ ਹੀ ਹੋਏ ਹਨ। ਅਸੀਂ ਜਾਣਦੇ ਹਾਂ ਕਿ ਮੈਕਸਵੈੱਲ ਨੇ ਸਾਨੂੰ ਕੁਝ ਮੈਚ ਜਿੱਤਾਏ ਹਨ। ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਟੂਰਨਾਮੈਂਟ 'ਚ ਹੌਲੀ ਸ਼ੁਰੂਆਤ ਕੀਤੀ ਹੈ ਪਰ ਅਸੀਂ ਜਾਣਦੇ ਹਾਂ ਕਿ ਉਹ ਆਉਣ ਵਾਲੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹਾ ਕਦੋਂ ਹੋਵੇਗਾ, ਇਸ ਬਾਰੇ ਕੋਈ ਗੱਲ ਨਹੀਂ ਹੈ। ਤੁਸੀਂ ਅਜੇ ਵੀ (ਆਈਪੀਐੱਲ ਦੇ) ਸ਼ੁਰੂਆਤੀ ਪੜਾਅ ਵਿੱਚ ਹੋ। ਤੁਸੀਂ ਜਾਣਦੇ ਹੋ ਕਿ ਟੀ-20 ਕ੍ਰਿਕਟ 'ਚ ਤੁਹਾਡੀ ਕਿਸਮਤ ਬਹੁਤ ਤੇਜ਼ੀ ਨਾਲ ਬਦਲਦੀ ਹੈ।
ਮੈਕੇਂਜੀ ਭਾਰਤੀ ਦਿੱਗਜ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਵਿਰਾਟ ਅਜਿਹਾ ਖਿਡਾਰੀ ਰਿਹਾ ਹੈ ਜਿਸ ਨੇ ਲੰਬੇ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਾ ਅਰਧ ਸੈਂਕੜਾ (ਪੰਜਾਬ ਕਿੰਗਜ਼ ਵਿਰੁੱਧ) ਦੇਖਣ ਲਈ ਸ਼ਾਨਦਾਰ ਸੀ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਸਥਿਤੀਆਂ ਦਾ ਮੁਲਾਂਕਣ ਕਰਦੇ ਹਨ, ਜਿਸ ਤਰ੍ਹਾਂ ਉਹ ਜਾਣਦੇ ਹਨ ਕਿ ਕੌਣ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰੇਗਾ...ਉਹ ਲੰਬੇ ਸਮੇਂ ਤੋਂ ਸਾਡੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਹਨ।
36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ (ਤਸਵੀਰਾਂ)
NEXT STORY