ਗੋਆ(ਨਿਕਲੇਸ਼ ਜੈਨ)— ਗੋਆ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ 5ਵੇਂ ਰਾਊਂਡ ਵਿਚ ਭਾਰਤ ਨੂੰ ਚੰਗੀ ਖਬਰ ਨਹੀਂ ਮਿਲੀ ਤੇ ਚੋਟੀ 'ਤੇ ਚੱਲ ਰਹੇ ਜੀ. ਏ. ਸਟੇਨੀ ਨੂੰ ਈਰਾਨ ਦੇ ਇਦਾਨੀ ਪੌਯਾ ਅਤੇ ਅਨੁਰਾਗ ਮਹਾਮਲ ਨੂੰ ਅਰਮੀਨੀਆ ਦੇ ਸਹਕਾਇਨ ਸਮਵੇਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਚੋਟੀ 'ਤੇ ਚੱਲ ਰਹੇ ਤੀਜੇ ਭਾਰਤੀ ਦੀਪਨ ਚਕਰਵਰਤੀ ਨੂੰ ਬੇਲਾਰੂਸ ਦੇ ਸੇਰਗੀ ਕਾਸਪਾਰੋਵ ਨੇ ਬਰਾਬਰੀ 'ਤੇ ਰੋਕ ਲਿਆ। ਇਕ ਹੋਰ ਮਹੱਤਵਪੂਰਨ ਮੈਚ ਵਿਚ ਬੰਗਲਾਦੇਸ਼ ਦੇ ਜਿਓਰ ਰਹਿਮਾਨ ਨੂੰ ਯੂਕ੍ਰੇਨ ਦੇ ਸਿਵੁਕ ਵਿਤਾਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
5 ਰਾਊਂਡਾਂ ਤੋਂ ਬਾਅਦ ਈਰਾਨ ਦਾ ਇਦਾਨੀ ਪੌਯਾ, ਅਰਮੀਨੀਆ ਦਾ ਸਹਕਾਇਨ ਸਮਵੇਲ ਤੇ ਯੂਕ੍ਰੇਨ ਦਾ ਸਿਵੁਕ ਵਿਤਾਲੀ ਆਪਣੇ ਸਾਰੇ ਪੰਜ ਮੈਚਾਂ ਵਿਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਪਹੁੰਚ ਗਏ ਹਨ।
ਅੱਜ ਹੋਏ 2 ਵੱਡੇ ਉਲਟਫੇਰਾਂ ਵਿਚ ਟਾਪ ਸੀਡ ਯੂਕ੍ਰੇਨ ਦੇ ਮਾਰਟਿਨ ਕ੍ਰਾਵਤਸਿਵ ਨੂੰ ਅਰਮੀਨੀਆ ਦੇ ਲੇਵੋਨ ਬਾਬੂਜੀਅਨ ਨੇ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਰਤੀ ਖਿਡਾਰੀਆਂ ਲਈ ਚੰਗੀ ਖਬਰ ਆਰ. ਆਰ. ਲਕਮਸ਼ਣ ਨੇ ਲਿਆਂਦੀ, ਜਿਸ ਨੇ ਯੂਕ੍ਰੇਨ ਦੇ ਤਜਰਬੇਕਾਰ ਐਡਮ ਤੁਖੇਵ ਨੂੰ ਹਰਾਇਆ। ਇਕ ਹੋਰ ਵੱਡੇ ਨਤੀਜੇ ਵਿਚ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੂੰ ਹਮਵਤਨ ਅੰਕਿਤ ਗਜਵਾ ਨੇ ਹਰਾਇਆ।
5 ਰਾਊਂਡਾਂ ਤੋਂ ਬਾਅਦ ਭਾਰਤੀ ਖਿਡਾਰੀਆਂ ਵਿਚ ਆਰ. ਆਰ. ਲਕਸ਼ਮਣ ਤੇ ਦੀਪਨ ਚਕਰਵਰਤੀ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ, ਜਦਕਿ ਸਟੇਨੀ ਤੇ ਅਨੁਰਾਗ 10 ਹੋਰਨਾਂ ਖਿਡਾਰੀਆਂ ਨਾਲ 4 ਅੰਕ ਲੈ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ। ਮਹਿਲਾ ਖਿਡਾਰੀਆਂ ਵਿਚ ਭਾਰਤ ਦੀ ਸਵਾਤੀ ਘਾਟੇ, ਮਿਸ਼ੇਲ ਕੈਥਰੀਨਾ 3.5 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੀ ਹੈ।
ਭਾਰਤ-ਪਾਕਿ ਮੈਚਾਂ 'ਤੇ BCCI ਦਾ ਦੋਹਰਾ ਰਵੱਈਆ : PCB
NEXT STORY