ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਨਵ-ਨਿਯੁਕਤ ਮੁਖੀ ਅਹਿਸਾਨ ਮਨੀ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚਾਂ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਦੋਹਰਾ ਰਵੱਈਆ ਅਪਣਾਇਆ ਹੋਇਆ ਹੈ।
ਮਨੀ ਨੇ ਕਿਹਾ ਕਿ ਜਿਥੇ ਬੀ. ਸੀ. ਸੀ. ਆਈ. ਤਣਾਅਪੂਰਨ ਮਾਹੌਲ ਦਾ ਹਵਾਲਾ ਦੇ ਕੇ ਭਾਰਤ ਨਾਲ ਜਨਵਰੀ 2013 ਤੋਂ ਦੋ-ਪੱਖੀ ਕ੍ਰਿਕਟ ਸੀਰੀਜ਼ ਖੇਡਣ ਤੋਂ ਇਨਕਾਰ ਕਰ ਰਿਹਾ ਹੈ, ਉਥੇ ਹੀ ਹੁਣ ਤਕ ਆਈ. ਸੀ. ਸੀ. ਦੇ ਟੂਰਨਾਮੈਟਾਂ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ 10 ਵਾਰ ਮੈਚ ਖੇਡੇ ਜਾ ਚੁੱਕੇ ਹਨ। ਹਾਲ ਹੀ ਵਿਚ ਹੋਏ ਏਸ਼ੀਆ ਕੱਪ ਵਨ ਡੇ ਟੂਰਨਾਮੈਂਟ ਵਿਚ ਵੀ ਦੋਵਾਂ ਟੀਮਾਂ ਨੇ ਦੋ ਵਾਰ ਇਕ-ਦੂਜੇ ਨਾਲ ਮੈਚ ਖੇਡੇ ਹਨ।
ਪੀ. ਸੀ. ਬੀ. ਮੁਖੀ ਨੇ ਕਿਹਾ ਕਿ ਇਹ ਲੋਕਾਂ ਦੀ ਇੱਛਾ ਹੈ ਕਿ ਦੋਵਾਂ ਦੇਸ਼ਾਂ ਦੇ ਕ੍ਰਿਕਟ ਸਬੰਧ ਸੁਧਰਨ ਤੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸੀਰੀਜ਼ ਨਾਲ ਇਹ ਸਬੰਧ ਸੁਧਰ ਸਕਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਦੋਵੇਂ ਦੇਸ਼ ਜਦੋਂ ਇਕ-ਦੂਜੇ ਨਾਲ ਖੇਡਦੇ ਹਾਂ, ਤਾਂ ਲੱਖਾਂ ਕ੍ਰਿਕਟ ਪ੍ਰਸ਼ੰਸਕ ਇਕ-ਦੂਜੇ ਦੇ ਦੇਸ਼ ਆਉਂਦੇ-ਜਾਂਦੇ ਹਨ।
ਇੰਗਲੈਂਡ ਦੀ ਸਪੇਨ 'ਤੇ ਜਿੱਤ 'ਚ ਚਮਕੇ ਸਟਰਲਿੰਗ, ਕੀਤੇ 2 ਗੋਲ
NEXT STORY