ਜਲੰਧਰ : ਰੀਅਲ ਮੈਡ੍ਰਿਡ ਦੇ ਸਟਾਰ ਗੋਲਕੀਪਰ ਸਰਜੀਓ ਰਾਮੋਸ ਨੇ ਆਪਣੀ ਟੀ. ਵੀ. ਐਂਕਰ ਗਰਲਫ੍ਰੈਂਡ ਪਿਲਰ ਰੂਬੀਆ ਨਾਲ ਮੰਗਣੀ ਕਰ ਲਈ ਹੈ। ਸਰਜੀਓ ਨੇ ਮੰਗਣੀ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਲਰ ਦੇ ਨਾਲ ਫੋਟੋ ਪਾ ਕੇ ਦਿੱਤੀ। ਫੋਟੋ 'ਚ ਫੁੱਲਾਂ ਦਾ ਬੁੱਕਾ ਫੜ ਕੇ ਬੈਠੀ ਪਿਲਰ ਦੇ ਹੱਥ ਨੂੰ ਸਰਜੀਓ ਚੁੰਮ ਰਿਹਾ ਹੈ। ਪਿਲਰ ਦੇ ਇਕ ਹੱਥ 'ਚ ਹੀਰੇ ਦੀ ਅੰਗੂਠੀ ਦਿਸ ਰਹੀ ਹੈ। ਫੋਟੋ ਕੈਪਸ਼ਨ 'ਚ ਸਰਜੀਓ ਨੇ ਲਿਖਿਆ ਹੈ, 'ਆਈ. ਲਵ. ਯੂ.'।

ਮੰਗਣੀ ਕਰ ਕੇ ਸਰਜੀਓ ਨੇ ਪਿਲਰ ਨਾਲ ਆਪਣੇ 6 ਸਾਲ ਪੁਰਾਣੇ ਜਾਣ-ਪਛਾਣ ਨੂੰ ਰਿਸ਼ਤੇ ਦਾ ਨਾਂ ਦਿੱਤਾ ਹੈ। 40 ਸਾਲਾਂ ਪਿਲਰ ਸਪੇਨ ਦੇ ਇਕ ਕਾਮੇਡੀ ਸ਼ੋਅ 'ਹੈੱਲ ਹੋਮਿੰਗੁਏਰਾ' 'ਚ ਕੰਮ ਕਰਦੀ ਹੈ। ਇਸਦੇ ਤੋਂ ਇਲਾਵਾ ਮਾਡਲਿੰਗ ਦੇ ਨਾਲ ਐਂਕਰਿੰਗ ਕਰ ਚੁੱਕੀ ਪਿਲਰ ਨੂੰ ਉਸਦੀ ਪਰਫਾਰਮੈਂਸ ਲਈ ਕਈ ਐਵਾਰਡ ਵੀ ਮਿਲ ਚੁੱਕੇ ਹਨ। ਦੋਵਾਂ ਦੇ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਤਿੰਨ ਬੱਚੇ ਵੀ ਹੋਏ। ਵੱਡੇ ਪੁੱਤਰ ਸਰਜੀਓ ਜੂਨੀਅਰ ਦਾ ਜਨਮ ਸਾਲ 2014 'ਚ ਹੋਇਆ। ਉਸ ਤੋਂ ਬਾਅਦ ਮਾਰਕੋ ਅਤੇ ਅਲੈਗਜ਼ਾਂਦ੍ਰੋ ਦਾ ਜਨਮ ਹੋਇਆ। ਬੀਤੇ ਦਿਨੀਂ ਵੀ ਸਰਜੀਓ ਪਿਲਰ ਨਾਲ ਛੁੱਟੀਆਂ ਮਨਾਉਂਦੇ ਹੋਏ ਇਕ ਬੀਚ 'ਤੇ ਦਿਸਿਆ ਸੀ। ਤਦ ਤੋਂ ਉਸਦੇ ਪ੍ਰਸ਼ੰਸਕ ਕਿਆਸ ਲੱਗਾ ਰਹੇ ਸਨ ਕਿ ਸਰਜੀਓ ਕੋਈ ਵੱਡਾ ਐਲਾਨ ਕਰਨ ਵਾਲਾ ਹੈ।

ਭਾਰਤ ਨੇ ਇੰਗਲੈਂਡ ਨਾਲ ਖੇਡਿਆ 1-1 ਦਾ ਡਰਾਅ
NEXT STORY