ਵੈੱਬ ਡੈਸਕ- ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ 'ਤੇ ਪਪਰਾਜ਼ੀ (Paparazzi) ਦੇ ਵਤੀਰੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਹਾਲ ਹੀ ਵਿੱਚ, ਉਨ੍ਹਾਂ ਦੀ ਗਰਲਫਰੈਂਡ ਮਾਹਿਕਾ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਨੂੰ ਦੇਖ ਕੇ ਹਾਰਦਿਕ ਨੇ ਇਸ ਨੂੰ 'ਹੱਦ ਪਾਰ ਕਰਨਾ' ਦੱਸਿਆ ਅਤੇ ਪਪਰਾਜ਼ੀ ਨੂੰ ਬੁਰੀ ਤਰ੍ਹਾਂ ਫਟਕਾਰ ਲਗਾਈ।
ਪੰਡਯਾ ਨੇ ਦੱਸਿਆ 'ਅਪਮਾਨਜਨਕ'
ਹਾਰਦਿਕ ਪੰਡਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਇੱਕ ਜਨਤਕ ਸ਼ਖਸੀਅਤ ਹੋਣ ਦੇ ਨਾਤੇ ਉਹ ਲੋਕਾਂ ਦਾ ਧਿਆਨ ਅਤੇ ਚਰਚਾ ਨੂੰ ਸਮਝਦੇ ਹਨ, ਪਰ ਹਾਲ ਹੀ ਦੀ ਘਟਨਾ ਕਿਸੇ ਵੀ ਤਰ੍ਹਾਂ ਨਾਲ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਮਾਹਿਕਾ ਬਾਂਦਰਾ ਦੇ ਇੱਕ ਰੈਸਟੋਰੈਂਟ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਹੀ ਸੀ, ਪਰ ਪਪਰਾਜ਼ੀ ਨੇ ਉਨ੍ਹਾਂ ਨੂੰ ਅਜਿਹੇ ਐਂਗਲ ਤੋਂ ਸ਼ੂਟ ਕੀਤਾ, ਜੋ ਕਿਸੇ ਵੀ ਔਰਤ ਲਈ ਅਪਮਾਨਜਨਕ ਹੈ। ਹਾਰਦਿਕ ਨੇ ਕਿਹਾ ਕਿ ਇੱਕ ਨਿੱਜੀ ਪਲ (Private Moment) ਨੂੰ ਸਿਰਫ਼ ਸਸਤੀ ਸਨਸਨੀ ਵਿੱਚ ਬਦਲ ਦਿੱਤਾ ਗਿਆ ਹੈ।
'ਔਰਤਾਂ ਇੱਜ਼ਤ ਦੀਆਂ ਹੱਕਦਾਰ'
ਹਾਰਦਿਕ ਨੇ ਮੀਡੀਆ ਤੋਂ ਅਪੀਲ ਕਰਦਿਆਂ ਕਿਹਾ ਕਿ "ਇਹ ਸਿਰਫ਼ ਹੈੱਡਲਾਈਨ ਦੀ ਗੱਲ ਨਹੀਂ ਹੈ, ਇਹ ਸਨਮਾਨ ਦੀ ਗੱਲ ਹੈ"। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਇੱਜ਼ਤ ਦੀ ਹੱਕਦਾਰ ਹਨ, ਅਤੇ ਹਰ ਕਿਸੇ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ। ਪੰਡਯਾ ਨੇ ਮੀਡੀਆ ਦੀ ਮਿਹਨਤ ਦਾ ਸਨਮਾਨ ਕਰਨ ਦੀ ਗੱਲ ਕਹੀ, ਪਰ ਨਾਲ ਹੀ ਥੋੜ੍ਹਾ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ "ਹਰ ਚੀਜ਼ ਨੂੰ ਕੈਪਚਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ"।
ਹਾਰਦਿਕ-ਮਾਹਿਕਾ ਦਾ ਰਿਸ਼ਤਾ
ਹਾਰਦਿਕ ਪੰਡਯਾ ਨੇ ਅਕਤੂਬਰ 2025 ਵਿੱਚ ਮਾਹਿਕਾ ਸ਼ਰਮਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ (Official) ਕੀਤਾ ਸੀ। ਮਾਹਿਕਾ ਸ਼ਰਮਾ ਇੱਕ 24 ਸਾਲਾ ਮਾਡਲ ਅਤੇ ਯੋਗਾ ਟ੍ਰੇਨਰ ਹੈ। ਹਾਰਦਿਕ ਨੇ ਉਨ੍ਹਾਂ ਨੂੰ ਆਪਣੀਆਂ "ਤਿੰਨ ਪ੍ਰਮੁੱਖ ਤਰਜੀਹਾਂ" ਵਿੱਚੋਂ ਇੱਕ ਦੱਸਿਆ ਹੈ, ਜਿਸ ਵਿੱਚ ਕ੍ਰਿਕਟ ਅਤੇ ਉਨ੍ਹਾਂ ਦੇ ਬੇਟੇ ਅਗਸਤਯ ਵੀ ਸ਼ਾਮਲ ਹਨ। ਮਾਹਿਕਾ ਨੇ ਹਾਲ ਹੀ ਵਿੱਚ ਵਾਇਰਲ ਹੋਈਆਂ ਸਗਾਈ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਹ ਬੱਸ "ਚੰਗੀ ਜਿਊਲਰੀ ਪਹਿਨਣਾ ਪਸੰਦ ਕਰਦੀ ਹੈ"।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਗੋਡੇ ਦੀ ਸੱਟ ਕਾਰਨ ਐਸ਼ੇਜ਼ ਤੋਂ ਬਾਹਰ
NEXT STORY