ਬੈਂਗਲੁਰੂ— ਗੁਰਸਿਮਰ ਬਦਵਾਲ ਤੇ ਅਮਨਦੀਪ ਦਰਾਲ ਨੇ ਬੁੱਧਵਾਰ ਇਥੇ ਪਹਿਲੇ ਦੌਰ 'ਚ ਤਿੰਨ ਅੰਡਰ 67 ਦੇ ਬਰਾਬਰ ਸਕੋਰ ਨਾਲ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ 10ਵੇਂ ਪੜਾਅ 'ਚ ਸਾਂਝੀ ਲੀਡ ਹਾਸਲ ਕਰ ਲਈ। ਗੁਰਸਿਮਰ ਅਤੇ ਅਮਨਦੀਪ ਦੋਹਾਂ ਨੇ ਪਹਿਲੇ ਦੌਰ 'ਚ ਚਾਰ ਬਰਡੀ ਕੀਤੀਆਂ ਪਰ ਇਕ-ਇਕ ਬੋਗੀ ਵੀ ਕਰ ਗਈਆਂ, ਜਿਸ ਨਾਲ ਉਨ੍ਹਾਂ ਦਾ ਸਕੋਰ ਤਿੰਨ ਅੰਡਰ ਰਿਹਾ। ਅਨੰਨਿਆ ਦਤਾਰ ਦੋ ਅੰਡਰ 68 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਹੈ। ਪਿਛਲੇ ਹਫਤੇ ਖਿਤਾਬ ਜਿੱਤਣ ਵਾਲੀ ਰਿਧਿਮਾ ਦਿਲਾਵਰੀ, ਸੋਨਮ ਚੁੱਘ ਅਤੇ ਨੇਹਾ ਤ੍ਰਿਪਾਠੀ ਇਕ ਓਵਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹਨ, ਜਦਕਿ ਇਨ੍ਹਾਂ ਤੋਂ ਇਕ ਸ਼ਾਟ ਪਿੱਛੇ ਸਿੱਧੀ ਕਪੂਰ, ਗੁਰਸਿਮਰ ਦੀ ਭੈਣ ਗੁਰਜੀਤ ਬਦਵਾਲ ਅਤੇ ਗੌਰਿਕਾ ਬਿਸ਼ਨੋਈ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਚੱਲ ਰਹੀਆਂ ਹਨ।
ਜੂਨੀਅਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਜਿੱਤੇ 7 ਤਮਗੇ
NEXT STORY