ਸੇਂਟ ਐਂਡ੍ਰਿਊਜ- ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਆਖਰੀ ਦੌਰ ਦੇ ਆਖਰੀ 9 ਹੋਲ ਵਿਚ 2 ਈਗਲਸ ਲਾਏ, ਜਿਸ ਨਾਲ ਉਹ ਹੀਰੋ ਓਪਨ ਗੋਲਫ ਟੂਰਨਾਮੈਂਟ ਵਿਚ ਇੱਥੇ ਸਾਂਝੇ ਤੌਰ 'ਤੇ 16ਵੇਂ ਸਥਾਨ 'ਤੇ ਰਿਹਾ। ਸ਼ੁਭੰਕਰ ਲਈ ਇਹ ਹਫਤਾ ਚੰਗਾ ਰਿਹਾ। ਉਸ ਨੇ ਚਾਰ 'ਚੋਂ ਤਿੰਨ ਦੌਰ ਵਿਚ 67 ਦਾ ਸਕੋਰ ਬਣਾਇਆ ਪਰ ਤੀਜੇ ਦੌਰ ਵਿਚ ਉਸ ਨੇ ਚਾਰ ਸ਼ਾਟਾਂ ਗਵਾਈਆ, ਜਿਸ ਨਾਲ ਆਖਿਰ ਵਿਚ ਉਸਦਾ ਕੁਲ ਸਕੋਰ 14 ਅੰਡਰ 274 ਰਿਹਾ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
ਸ਼ੁਭੰਕਰ ਨੇ ਪਹਿਲੇ 9 ਹੋਲ ਵਿਚ 3 ਬਰਡੀਆਂ ਬਣਾਈਆਂ ਪਰ ਦੂਜੇ 9 ਹੋਲ ਦੀ ਖੇਡ ਉਸਦੇ ਲਈ ਉਤਾਰ-ਚੜਾਅ ਵਾਲੀ ਰਹੀ ਪਰ ਨਾਲ ਹੀ 2 ਈਗਲਸ ਵੀ ਲਾਏ। ਮਈ ਵਿਚ ਹਿੰਮਰਲੈਂਡ 'ਚ ਟਾਪ-10 ਵਿਚ ਜਗ੍ਹਾ ਬਣਾਉਣ ਤੋਂ ਬਾਅਦ ਸਾਂਝੇ ਤੌਰ 'ਤੇ 16ਵਾਂ ਸਥਾਨ ਸ਼ੁਭੰਕਰ ਲਈ ਸਰਵਸ੍ਰੇਸ਼ਠ ਨਤੀਜਾ ਹੈ। ਗਗਨਜੀਤ ਭੁੱਲਰ ਨੇ 69 ਦਾ ਸਕੋਰ ਬਣਾਇਆ ਅਤੇ ਕੁਲ ਅੱਠ ਅੰਡਰ 280 ਦੇ ਨਾਲ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਰਿਹਾ। ਐੱਸ. ਐੱਸ. ਪੀ. ਚੌਰੱਸੀਆ ਨੂੰ ਫਿਰ ਤੋਂ ਸੰਘਰਸ਼ ਕਰਨਾ ਪਿਆ ਅਤੇ ਉਹ ਸਾਂਝੇ ਤੌਰ 'ਤੇ 75ਵੇਂ ਸਥਾਨ 'ਤੇ ਰਿਹਾ। ਸਕਾਟਲੈਂਡ ਦੇ ਗ੍ਰਾਂਟ ਫੋਰੈਸਟ ਨੇ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
The Hundred 'ਚ ਚੱਲਿਆ ਸ਼ੈਫਾਲੀ ਦਾ ਬੱਲਾ, ਖੇਡੀ ਤੂਫਾਨੀ ਪਾਰੀ
NEXT STORY