ਜੈਪੁਰ– ਤਵੇਸ਼ਾ ਮਲਿਕ ਨੇ ਫਿਰ ਤੋਂ ਲੈਅ ਹਾਸਲ ਕਰਕੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਛੇਵੇਂ ਗੇੜ ਦੇ ਦੂਜੇ ਦੌਰ ਵਿਚ ਵੀਰਵਾਰ ਨੂੰ ਇੱਥੇ ਚਾਰ ਅੰਡਰ-66 ਦਾ ਸ਼ਾਨਦਾਰ ਸਕੋਰ ਬਣਾਇਆ ਤੇ ਚੋਟੀ ਦਾ ਸਥਾਨ ਹਾਸਲ ਕੀਤਾ। ਤਵੇਸ਼ਾ ਨੇ ਪਹਿਲੇ ਦੌਰ ਵਿਚ 71 ਦਾ ਕਾਰਡ ਖੇਡਿਆ ਸੀ ਤੇ ਹੁਣ ਉਸਦਾ ਕੁਲ ਸਕੋਰ 3 ਅੰਡਰ 137 ਹੈ। ਉਸ ਨੇ ਕੱਲ ਤਕ ਚੋਟੀ ’ਤੇ ਰਹੀ ਜਾਨ੍ਹਵੀ ਬਖਸ਼ੀ (71) ’ਤੇ 3 ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ। ਜਾਨ੍ਹਵੀ ਨੇ ਦੂਜੇ ਦੌਰ ਵਿਚ 71 ਦਾ ਕਾਰਡ ਖੇਡਿਆ ਤੇ ਉਸ ਦਾ ਕੁਲ ਸਕੋਰ ਇਵਨ ਪਾਰ 140 ਹੈ।
ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
ਤਵੇਸ਼ਾ ਤੇ ਜਾਨ੍ਹਵੀ ਤੋਂ ਬਾਅਦ ਰਿਧਿਮਾ ਦਿਲਾਵਰੀ (71) ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਐਮੇਚਿਓਰ ਅਵਨੀ ਪ੍ਰਸ਼ਾਂਤ ਨੇ ਪਾਰ 70 ਦਾ ਕਾਰਡ ਖੇਡਿਆ ਤੇ ਉਹ ਚੌਥੇ ਸਥਾਨ ’ਤੇ ਹੈ। ਅਮਨਦੀਪ ਦ੍ਰਾਲ ਨੇ ਸਿਰਫ ਬਰਡੀ ਬਣਾਈ ਪਰ ਇਸ ਵਿਚਾਲੇ ਚਾਰ ਬੋਗੀਆਂ ਤੇ ਇਕ ਡਬਲ ਬੋਗੀ ਕੀਤੀ। ਇਸ ਦੌਰ ਵਿਚ 75 ਦਾ ਸਕੋਰ ਬਣਾਉਣ ਨਾਲ ਉਹ ਸਾਂਝੇ ਤੌਰ ’ਤੇ 5ਵੇਂ ਸਥਾਨ ’ਤੇ ਖਿਸਕ ਗਈ। ਹਿਤਾਸ਼ੀ ਬਖਸ਼ੀ ਵੀ ਪੰਜਵੇਂ ਸਥਾਨ ’ਤੇ ਹੈ। ਐਮੇਚਿਓਰ ਕੀਰਤੀ ਚੌਹਾਨ ਸੱਤਵੇਂ ਜਦਕਿ ਸਹਿਰ ਅਟਵਾਲ ਤੇ ਵਾਣੀ ਕਪੂਰ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਹੈ।
ਇਹ ਖ਼ਬਰ ਪੜ੍ਹੋ- ਪਾਕਿ 2023 ਏਸ਼ੀਆ ਕੱਪ ’ਚ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਆਸਵੰਦ : ਮਨੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ 2023 ਏਸ਼ੀਆ ਕੱਪ ’ਚ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਆਸਵੰਦ : ਮਨੀ
NEXT STORY