ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ ਅਹਿਸਾਨ ਮਨੀ 2023 ਵਿਚ ਏਸ਼ੀਆ ਕੱਪ ਵਿਚ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਆਸਵੰਦ ਹੈ ਤੇ ਉਸ ਨੂੰ ਉਮੀਦ ਹੈ ਕਿ ਤਦ ਤਕ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸਿਆਸੀ ਰਿਸ਼ਤਿਆਂ ਵਿਚ ਸੁਧਾਰ ਹੋਵੇਗਾ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਮਨੀ ਨੇ ਸੂਚਿਤ ਕੀਤਾ ਕਿ ਸ਼੍ਰੀਲੰਕਾ 2022 ਵਿਚ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ ਤੇ ਇਸ ਤਰ੍ਹਾਂ ਉਸ ਨੇ ਇਸ ਸਾਲ ਜੂਨ ਵਿਚ ਮਹਾਦੀਪੀ ਟੂਰਨਾਮੈਂਟ ਦੇ ਆਯੋਜਨ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਉਸ ਨੇ ਕਿਹਾ, ‘‘2022 ਵਿਚ ਸ਼੍ਰੀਲੰਕਾ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ ਤੇ 2023 ਵਿਚ ਪਾਕਿਸਤਾਨ ਇਸ ਖੇਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਮੈਂ ਆਸਵੰਦ ਹਾਂ ਕਿ ਤਦ ਤਕ ਦੋਵੇਂ ਦੇਸ਼ਾਂ ਵਿਚਾਲੇ ਸਿਆਸੀ ਰਿਸ਼ਤਿਆਂ ਵਿਚ ਵੀ ਸੁਧਾਰ ਹੋ ਜਾਵੇਗਾ ਤੇ ਇਸ ਨਾਲ ਭਾਰਤੀ ਟੀਮ ਦੇ ਪਾਕਿਸਤਾਨ ਆਉਣ ਦਾ ਰਸਤਾ ਵੀ ਸਾਫ ਹੋਵੇਗਾ।’’ ਉਸ ਨੇ ਕਿਹਾ, ‘‘ਹਾਲ ਹੀ ਦੇ ਦਿਨਾਂ ਵਿਚ ਕੁਝ ਹਾਂ-ਪੱਖੀ ਸੰਕੇਤ ਮਿਲੇ ਹਨ ਤੇ ਉਮੀਦ ਕਰਦੇ ਹਾਂ ਕਿ ਰਿਸ਼ਤਿਆਂ ਵਿਚ ਸੁਧਾਰ ਹੋਵੇਗਾ।
ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
ਮਨੀ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਉਸਦੇ ਦੇਸ਼ ਦਾ ਦੌਰਾ ਕਰਦੀ ਹੈ ਤਾਂ ਇਹ ਪਾਕਿਸਤਾਨ ਕ੍ਰਿਕਟ ਲਈ ਵੱਡੀ ਸਫਲਤਾ ਹੋਵੇਗੀ। ਉਸ ਨੇ ਨਾਲ ਹੀ ਕਿਹਾ ਕਿ ਏਸ਼ੀਆ ਕੱਪ 2021 ਦੇ ਆਯੋਜਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਪਾਕਿਸਤਾਨ ਕੋਲ ਪੀ. ਐੱਸ. ਐੱਲ. 6 ਦੇ ਮੈਚਾਂ ਦੇ ਕਾਰਣ ਸਮਾਂ ਨਹੀਂ ਹੋਵੇਗਾ ਤੇ ਭਾਰਤ ਵੀ ਨਿਊਜ਼ੀਲੈਂਡ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਬਿਜ਼ੀ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
NEXT STORY