ਜੈਪੁਰ- ਬੈਂਗਲੁਰੂ ਦੇ ਵਧੀਆ ਦੋਸਤ ਤੇ ਨਿਯਮਿਤ ਅਭਿਆਸ ਪਾਟਰਨਰ ਐੱਮ. ਧਰਮਾ ਤੇ ਖਲਿਨ ਜੋਸ਼ੀ 40 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਜੈਪੁਰ ਓਪਨ ਗੋਲਫ ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਚੌਥੇ ਤੇ ਆਖਰੀ ਰਾਊਂਡ ਦੇ ਖਿਤਾਬ ਦੇ ਲਈ ਆਹਮੋ-ਸਾਹਮਣੇ ਹੋਣਗੇ। ਵੀਰਵਾਰ ਨੂੰ ਤੀਜਾ ਰਾਊਂਡ ਖਤਮ ਹੋਣ ਤੋਂ ਬਾਅਦ ਧਰਮਾ ਦੇ ਕੋਲ ਹੁਣ ਦੋ ਸ਼ਾਟ ਦੀ ਬੜ੍ਹਤ ਰਹਿ ਗਈ ਹੈ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਪਾਰ 70 ਦੇ ਰਾਮਬਾਗ ਗੋਲਫ ਕਲੱਬ ਵਿਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਧਰਮਾ (62,62,65) ਦਾ ਤਿੰਨ ਰਾਊਂਡ ਦਾ ਸਕੋਰ 21 ਅੰਡਰ 189 ਹੋ ਗਿਆ ਹੈ। ਧਰਮਾ ਦੇ ਕੋਲ ਦੂਜੇ ਰਾਊਂਡ ਦੇ ਬਾਅਦ ਤਿੰਨ ਸ਼ਾਟ ਦੀ ਬੜ੍ਹਤ ਸੀ। ਖਲਿਨ ਜੋਸ਼ੀ (61-66-64) ਤੀਜੇ ਰਾਊਂਡ ਤੋਂ ਬਾਅਦ ਸੰਯੁਕਤ ਰੂਪ ਨਾਲ ਦੂਜੇ ਸਥਾਨ ਤੋਂ ਸਿੰਗਲਜ਼ ਦੂਜੇ ਥਾਨ 'ਤੇ ਆ ਗਏ ਹਨ। ਜੋਸ਼ੀ ਦਾ ਤਿੰਨ ਰਾਊਂਡ ਦਾ ਸਕੋਰ 19 ਅੰਡਰ 191 ਹੋ ਗਿਆ ਹੈ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਾਟਸਨ ਨੇ ਹੇਜਲਵੁੱਡ ਦੀ ਤੁਲਨਾ ਮੈਕਗ੍ਰਾ ਨਾਲ ਕੀਤੀ, ਕਿਹਾ- ਉਸਦਾ ਸਾਹਮਣਾ ਕਰਨਾ ਮੁਸ਼ਕਿਲ
NEXT STORY