ਗੁਰੂਗ੍ਰਾਮ- ਪੁਣੇ ਸਥਿਤ ਉਦਯਨ ਮਾਨੇ ਨੇ ਤੀਜੇ ਰਾਊਂਡ ਵਿਚ ਵੀਰਵਾਰ ਨੂੰ ਆਖਰੀ-3 ਹੋਲ ਵਿਚ ਬਰਡੀ ਖੇਡ ਕੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਪ੍ਰੋਮਥਿਊਸ ਸਕੂਲ ਦਿੱਲੀ ਐੱਨ. ਸੀ. ਆਰ. ਓਪਨ ਗੋਲਫ ਚੈਂਪੀਅਨਸ਼ਿਪ ਵਿਚ ਬੜ੍ਹਤ ਬਣਾ ਲਈ। ਉਦਯਨ ਨੇ ਆਖਰੀ ਤਿੰਨ ਹੋਲ ਵਿਚ ਬਰਡੀ ਖੇਡ ਕੇ ਆਪਣਾ ਸਕੋਰ 11 ਅੰਡਰ 205 ਪਹੁੰਚਾ ਦਿੱਤਾ। ਪੀ. ਜੀ. ਟੀ. ਆਈ. ਵਿਚ 10 ਵਾਰ ਖਿਤਾਬ ਜਿੱਤ ਚੁੱਕੇ ਉਦਯਨ ਮਾਨੇ ਨੇ ਲਗਾਤਾਰ ਦੂਜਾ ਪੰਜ ਅੰਡਰ 67 ਦਾ ਸ਼ਾਨਦਾਰ ਕਾਰਡ ਖੇਡਿਆ ਤੇ ਕੱਲ ਦੇ ਆਪਣੇ ਸਾਂਝੇ ਤੌਰ ’ਤੇ ਚੌਥੇ ਸਥਾਨ ਤੋਂ ਤਿੰਨ ਸਥਾਨਾਂ ਦੇ ਸੁਧਾਰ ਦੇ ਨਾਲ ਪਹਿਲੇ ਸਥਾਨ ’ਤੇ ਪਹੁੰਚ ਗਿਆ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ
ਨੋਇਡਾ ਦੇ ਗੌਰਵ ਪ੍ਰਤਾਪ ਸਿੰਘ ਨੇ ਉਦਯਨ ਦੀ ਤਰ੍ਹਾਂ ਲਗਾਤਾਰ ਦੂਜਾ 68 ਦਾ ਕਾਰਡ ਖੇਡਿਆ ਤੇ 10 ਅੰਡਰ 20 ਦੇ ਸਕੋਰ ਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ। ਕੱਲ ਦੋ ਰਾਊਂਡਾਂ ਤੋਂ ਬਾਅਦ ਕੱਟ ਇਕ ਓਵਰ 145 ਦੇ ਸਕੋਰ ’ਤੇ ਲਾਇਆ ਗਿਆ ਤੇ 55 ਪ੍ਰੋਫੈਸ਼ਨਲ ਕੱਟ ਪਾਰ ਕਰਨ ਵਿਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਕਸ਼ੈ ਸੇਨ ਕੁਆਰਟਰ ਫਾਈਨਲ ’ਚ, ਪ੍ਰਣਯ ਦੂਜੇ ਦੌਰ ’ਚ ਹਾਰਿਆ
NEXT STORY