ਬਰਮਿੰਘਮ– ਨੌਜਵਾਨ ਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ ਪਰ ਹਮਵਤਨ ਐੱਚ. ਐੱਸ. ਪ੍ਰਣਯ ਦਾ ਸਫਰ ਵੀਰਵਾਰ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ ਹਾਰ ਦੇ ਨਾਲ ਖਤਮ ਹੋ ਗਿਆ। ਅਲਮੇਡਾ ਦੇ 19 ਸਾਲਾ ਲਕਸ਼ੈ ਨੇ ਫਰਾਂਸ ਦੇ ਥਾਮਸ ਰੂਕਸੇਲ ਨੂੰ 21-18, 21-16 ਨਾਲ ਹਰਾਇਆ। ਲਕਸ਼ੈ ਨੇ 2019 ਵਿਚ 5 ਖਿਤਾਬ ਜਿੱਤੇ ਸਨ। ਹੁਣ ਉਸਦਾ ਸਾਹਮਣਾ ਆਇਰਲੈਂਡ ਦੇ ਨਹਾਟ ਐਨਗੁਏਨ ਤੇ ਨੀਦਰਲੈਂਡ ਦੇ ਮਾਰਕ ਕਾਲਜੋਓ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਉਹ ਏਸ਼ੀਆਈ ਚੈਂਪੀਅਨਸ਼ਿਪ ਖਿਤਾਬ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦਾ ਕਾਂਸੀ ਤੇ ਯੂਥ ਓਲੰਪਿਕ ਖੇਡਾਂ ਦਾ ਚਾਂਦੀ ਤਮਗਾ ਵੀ ਜਿੱਤ ਚੁੱਕਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਦੌਰੇ 'ਤੇ ਆ ਰਹੇ ਹਨ ਅਮਰੀਕਾ ਦੇ ਰੱਖਿਆ ਮੰਤਰੀ
ਟਾਪ-10 ਰੈਂਕਿੰਗ ਵਿਚ ਰਹਿ ਚੁੱਕਾ ਪ੍ਰਣਯ ਹਾਲਾਂਕਿ ਦੁਨੀਆ ਦੇ ਨੰਬਰ ਇਕ ਖਿਡਾਰੀ ਕੋਂਟੋ ਮੋਮੋਤਾ ਦੇ ਅੜਿੱਕੇ ਨੂੰ ਪਾਰ ਨਹੀਂ ਕਰ ਸਕਿਆ। ਜਾਪਾਨ ਦਾ ਇਹ ਖਿਡਾਰੀ ਹਾਦਸੇ ਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਿਹਾ ਹੈ, ਜਿਸ ਦੇ ਕਾਰਣ ਪਿਛਲੇ ਸਾਲ ਉਸ ਨੂੰ ਅੱਖ ਦੀ ਸਰਜਰੀ ਕਰਵਾਉਣੀ ਪਈ ਸੀ। ਭਾਰਤੀ ਖਿਡਾਰੀ ਨੂੰ 48 ਮਿੰਟ ਤਕ ਚੱਲੇ ਮੁਕਾਬਲੇ ਵਿਚ ਮੋਮੋਤਾ ਹੱਥੋਂ 15-21, 14-21 ਨਾਲ ਹਾਰ ਮਿਲੀ।
ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਵੀ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿਚ ਜਾਪਾਨ ਦੇ ਯੂਕੀ ਕਾਨੇਕੋ ਤੇ ਮਿਸਾਕੀ ਮਾਤਸੁਤੋਮੋ ਹੱਥੋਂ 19-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਨੂੰ ਸੱਟ ਲੱਗਣ ਕਾਰਣ ਆਪਣੇ ਸ਼ੁਰੂਆਤੀ ਮਹਿਲਾ ਸਿੰਗਲਜ਼ ਮੈਚ ਤੋਂ ਹਟਣ ਲਈ ਮਜਬੂਰ ਹੋਣਾ ਪਿਆ, ਜਦਕਿ 4 ਪੁਰਸ਼ ਖਿਡਾਰੀਆਂ ਨੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ
ਸਾਈਨ ਨੂੰ ਸੱਜੀ ਲੱਤ ਦੇ ਪੱਟ ’ਚ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਨਾਲ ਉਸ ਨੇ ਬੁੱਧਵਾਰ ਦੇਰ ਰਾਤ ਨੂੰ ਡੈੱਨਮਾਰਕ ਦੀ ਸੱਤਵਾਂ ਦਰਜਾ ਪ੍ਰਾਪਤ ਮਿਆ ਬਬਲਚਫੇਲਟ ਵਿਰੁੱਧ ਸ਼ੁਰੂਆਤੀ ਦੌਰ ਦੇ ਮੈਚ ਵਿਚ ਰਿਟਾਇਰ ਹੋਣ ਦਾ ਫੈਸਲਾ ਕੀਤਾ ਤਦ ਉਹ 8-21, 4-10 ਨਾਲ ਪਿਛੜ ਰਹੀ ਸੀ।ਪੁਰਸ਼ ਸਿੰਗਲਜ਼ ਵਿਚ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਬੀ. ਸਾਈ ਪ੍ਰਣੀਤ ਨੇ ਫਰਾਂਸ ਦੇ ਟੇਮਾ ਜੂਨੀਅਰ ਪੋਪੋਵ ਨੂੰ 21-18, 22-20 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਸੀ। ਸਮੀਰ ਵਰਮਾ ਨੇ ਬ੍ਰਾਜ਼ੀਲ ਦੇ ਯਗੋਰ ਕੋਲਹੋ ਨੂੰ 21-11, 21-19 ਨਾਲ ਹਰਾਇਆ ਸੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਨਦੀਪ ਜਾਂਗੜ ਨੇ ਪ੍ਰੋ ਬਾਕਸ ਪ੍ਰੋਮੋਸ਼ਨਸ ਨਾਲ ਕੀਤਾ ਕਰਾਰ
NEXT STORY