ਬੇਲਮੋਂਟ/ਅਮਰੀਕਾ (ਭਾਸ਼ਾ)– ਭਾਰਤੀ ਗੋਲਫਰ ਅਦਿੱਤੀ ਅਸ਼ੋਕ ਨੇ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਆਖਰੀ ਦੌਰ ’ਚ ਪੰਜ ਅੰਡਰ 67 ਦੇ ਸਕੋਰ ਨਾਲ ਐੱਲ. ਪੀ. ਜੀ. ਏ. ਕਲਾਸਿਕ ’ਚ ਸਾਂਝੇ ਤੌਰ ’ਤੇ 8ਵਾਂ ਸਥਾਨ ਹਾਸਲ ਕੀਤਾ। ਅਦਿੱਤੀ ਦਾ ਸਕੋਰ 11 ਹੋਲ ਤੋਂ ਬਾਅਦ ਇਕ ਅੰਡਰ ਸੀ ਪਰ ਆਖਰੀ 7 ਹੋਲ ’ਚ 4 ਬਰਡੀਆਂ ਦੇ ਨਾਲ ਉਸ ਨੇ ਪੰਜ ਅੰਡਰ ਦਾ ਸਕੋਰ ਬਣਾਇਆ। ਅਦਿੱਤੀ ਨੇ ਚਾਰ ਦੌਰ ’ਚੋਂ ਤਿੰਨ ’ਚ ਬੋਗੀ ਨਹੀਂ ਕੀਤੀ। ਉਸ ਨੇ 68, 67, 72 ਤੇ 67 ਦੇ ਸਕੋਰ ਨਾਲ ਕੁਲ 14 ਅੰਡਰ ਦਾ ਸਕੋਰ ਬਣਾਇਆ।
ਆਇਰਲੈਂਡ ਦੀ ਲਿਓਨ ਮੈਗਵਾਯਰ ਨੇ ਆਖਰੀ ਦੌਰ ’ਚ 64 ਦੇ ਸਕੋਰ ਨਾਲ ਕੁਲ 21 ਅੰਡਰ ਦੇ ਸਕੋਰ ਦੇ ਨਾਲ ਥਾਈਲੈਂਡ ਦੀ ਏਰੀਆ ਜੁਤਾਨਗਾਰਨ ਨੂੰ ਦੋ ਸ਼ਾਟਾਂ ਨਾਲ ਪਛਾੜ ਕੇ ਖਿਤਾਬ ਜਿੱਤਿਆ। ਅਦਿੱਤੀ ਨੇ ਐੱਲ. ਪੀ. ਜੀ. ਏ. ’ਤੇ ਪਿਛਲੀਆਂ 8 ਪ੍ਰਤੀਯੋਗਿਤਾਵਾਂ ’ਚ ਟਾਪ-10 ’ਚ ਜਗ੍ਹਾ ਬਣਾਈ ਹੈ। ਇਹ ਭਾਰਤੀ ਗੋਲਫਰ ਐੱਲ. ਪੀ. ਜੀ. ਏ. ਦੀ ਆਰਡਰ ਆਫ ਮੈਰਿਟ ’ਚ 15ਵੇਂ ਸਥਾਨ ’ਤੇ ਪਹੁੰਚ ਗਈ ਹੈ। ਅਦਿੱਤੀ ਦੇ ਨਾਲ ਹੀ ਵਿਸ਼ਵ ਰੈਂਕਿੰਗ ’ਚ ਕਰੀਅਰ ਦੀ ਸਰਵਸ੍ਰੇਸ਼ਠ 48ਵੀਂ ਰੈਂਕਿੰਗ ਤੋਂ ਬਿਹਤਰ ਰੈਂਕਿੰਗ ਹਾਸਲ ਕਰਨ ਦੀ ਉਮੀਦ ਹੈ। ਉਸ ਨੇ ਹਫਤੇ ਦੀ ਸ਼ੁਰੂਆਤ 50ਵੇਂ ਸਥਾਨ ਦੇ ਨਾਲ ਕੀਤੀ ਸੀ।
ਸ਼ਾਟਪੁੱਟਰ ਤੂਰ ਨੇ ਆਪਣਾ ਏਸ਼ੀਆਈ ਰਿਕਾਰਡ ਤੋੜਿਆ, ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
NEXT STORY