ਮੈਡ੍ਰਿਡ— ਨਿਕੋਲਸ ਅਲਮਾਗ੍ਰੋ ਨੇ ਮੂਸਾਇਆ 'ਚ ਆਪਣੇ ਜੱਦੀ ਸ਼ਹਿਰ 'ਚ ਟੂਰਨਾਮੈਂਟ ਦੇ ਨਾਲ ਸੋਮਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਕ ਸਮੇਂ ਦੁਨੀਆ ਦੇ ਚੋਟੀ 10 ਖਿਡਾਰੀਆਂ 'ਚ ਸ਼ਾਮਲ ਰਹੇ ਅਲਮਾਗ੍ਰੋ ਨੇ ਆਪਣੇ ਕਰੀਅਰ ਦੇ ਦੌਰਾਨ ਇਨਾਮੀ ਰਾਸ਼ੀ ਦੇ ਰੂਪ 'ਚ ਇਕ ਕਰੋੜ ਡਾਲਰ ਤੋਂ ਜ਼ਿਆਦਾ ਕਮਾਏ। ਉਹ ਪਿਛਲੇ ਕੁਝ ਸਮੇਂ ਤੋਂ ਹਾਲਾਂਕਿ ਸੱਟਾਂ ਨਾਲ ਜੂਝ ਰਹੇ ਹਨ।
ਅਲਮਾਗ੍ਰੋ ਨੇ ਟਵਿਟ 'ਤੇ ਲਿਖਿਆ ਮੈਂ ਸੰਨਿਆਸ ਲੈਣਾ ਚਾਹੁੰਦਾ ਹਾਂ ਕਿਉਂਕਿ ਪਿਛਲੇ ਕੁਝ ਸਾਲਾ 'ਚ ਮੈਂ ਇਸ ਖੇਡ ਦਾ ਉਨ੍ਹਾ ਫਾਇਦਾ ਨਹੀਂ ਚੁੱਕ ਸਕਿਆ, ਜਿਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਇਸ ਨੇ ਮੈਨੂੰ ਇੰਨ੍ਹੇ ਵਧੀਆ ਪਲ ਦਿੱਤੇ ਤੇ ਇਸ ਨੇ ਮੇਰਾ ਸੁਪਨਾ ਸਕਾਰ ਕੀਤਾ।
ਕੇ. ਕੇ. ਆਰ. ਨੂੰ ਉਸ ਦੇ ਮੈਦਾਨ 'ਤੇ ਹਰਾਉਣ 'ਚ ਸਫਲ ਰਹਾਂਗੇ : ਮੌਰਿਸ
NEXT STORY