ਸਪੋਰਟਸ ਡੈੱਕਸ— ਪਾਕਿਸਤਾਨ ਦੇ ਬੈਟਿੰਗ ਕੋਚ ਤੋਂ ਹਟਾਏ ਜਾਣ 'ਤੇ ਜ਼ਿੰਬਾਬਵੇ ਦੇ ਸਾਬਕਾ ਖਿਡਾਰੀ ਗ੍ਰਾਂਟ ਫਲਾਵਰ ਨੇ ਪੀ. ਸੀ. ਬੀ. ਨੂੰ ਰਾਜਨੀਤੀ ਤੋਂ ਪ੍ਰਭਾਵਿਤ ਦੱਸਦੇ ਹੋਏ ਦੋਸ਼ ਲਗਾਇਆ ਕਿ ਪਾਕਿਸਤਾਨ ਦੇ ਕਈ ਖਿਡਾਰੀਆਂ ਨੇ ਉਸਦੇ ਨਾਲ ਧੋਖਾ ਕੀਤਾ ਹੈ। ਗ੍ਰਾਂਟ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਦਾ ਹੁਨਰ ਦੇਖ ਬਹੁਤ ਵਧੀਆ ਲੱਗਿਆ ਕਿ ਉਹ ਆਪਣੇ ਖੇਡ ਨੂੰ ਪਿਆਰ ਕਰਦੇ ਹਨ।
ਗ੍ਰਾਂਟ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਰਾਜਨੀਤੀ ਟੀ. ਵੀ. ਚੈਨਲ, ਪੱਤਰਕਾਰ ਤੇ ਪੀ. ਸੀ. ਬੀ. ਦੇ ਅਧਿਕਾਰੀਆਂ ਦੇ ਵਿਚ ਚੱਲਦੀ ਹੈ। ਮੈਂ Àਨ੍ਹਾਂ ਲੋਕਾਂ ਨੂੰ ਤਾਂ ਕਦੀਂ ਯਾਦ ਨਹੀਂ ਕਰਾਂਗਾ। ਗ੍ਰਾਂਟ ਨੇ ਕਿਹਾ ਕਿ ਪਾਕਿਸਤਾਨ 'ਚ ਆਜ਼ਾਦੀ ਤੇ ਸੁਰੱਖਿਆ ਦੀ ਬਹੁਤ ਕਮੀ ਹੈ। ਗ੍ਰਾਂਟ ਨੇ ਫਖਰ ਜਮਾਂ ਤੇ ਬਾਬਰ ਆਜਮ 'ਤੇ ਵੀ ਆਪਣੀ ਰਾਏ ਰੱਖਦੇ ਹੋਏ ਕਿਹਾ ਕਿ ਫਖਰ ਦੀ ਤਕਨੀਕ ਦੂਜਿਆਂ ਤੋਂ ਅਲੱਗ ਹੈ ਜਿਸ ਕਾਰਨ ਉਸਦੇ ਨਾਲ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਹਾਲਾਂਕਿ ਉਨ੍ਹਾਂ ਨੇ ਫਖਰ ਨੂੰ ਇਕ ਵਧੀਆ ਇਨਸਾਨ ਵੀ ਦੱਸਿਆ।
ਜਿੱਥੇ ਤਕ ਬਾਬਰ ਦੀ ਗੱਲ ਹੈ ਤਾਂ ਗ੍ਰਾਂਟ ਦੇ ਅਨੁਸਾਰ ਉਹ ਸਭ ਤੋਂ ਟੈਲੇਂਟੇਡ ਖਿਡਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤਕ ਮੈਂ ਜਿੰਨੇ ਵੀ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਉਸ 'ਚ ਬਾਬਰ ਆਜਮ ਬੈਸਟ ਹੈ। ਬਾਬਰ ਪਾਕਿਸਤਾਨ ਦੇ ਬੈਸਟ ਖਿਡਾਰੀਆਂ 'ਚੋਂ ਇਕ ਹੈ।
ਗੀਤਿਕਾ ਜਾਖੜ ਨੇ ਵਿਸ਼ਵ ਪੁਲਸ ਖੇਡਾਂ 'ਚ ਜਿੱਤਿਆ ਸੋਨਾ
NEXT STORY