ਹੈਦਰਾਬਾਦ— ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਤੱਕ ਦਾ ਸਫਰ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਜਦੋਂ ਆਪਣੇ ਘਰ ਪਹੁੰਚੀ ਤਾਂ ਫੈਂਸ ਨੇ ਜ਼ੋਰਦਾਰ ਸਵਾਗਤ ਕੀਤਾ। ਮਿਤਾਲੀ ਦੇ ਘਰ ਦੇ ਬਾਹਰ ਲੋਕਾਂ ਨੇ ਢੋਲ ਵਜਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਜਿਸ ਤੋਂ ਬਾਅਦ ਮਿਤਾਲੀ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਮਿਤਾਲੀ ਨੇ ਆਪਣੀ ਇਸ ਪੋਸਟ 'ਚ ਲਿਖਿਆ ਕਿ ''ਘਰ ਆਉਣ 'ਤੇ ਹੁਣ ਤਕ ਦਾ ਸਭ ਤੋਂ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ।''
ਮਿਤਾਲੀ ਦੇ ਇਸ ਜ਼ੋਰਦਾਰ ਸਵਾਗਤ ਵਾਲੇ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਮੰਗਲਵਾਰ ਨੂੰ ਹੀ ਹੈਦਰਾਬਾਦ ਦੇ ਇਕ ਬਿਜਨੇਸਮੈਨ ਚਾਮੁੰਡੇਸ਼ਵਰ ਨਾਥ ਨੇ ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਬੀ.ਐੱਮ.ਡਬਲਯੂ. ਕਾਰ ਤੋਹਫੇ 'ਚ ਦਿੱਤੀ ਸੀ। ਮਿਤਾਲੀ ਨੂੰ ਬਲੈਕ ਕਲਰ ਦੀ ਬੀ.ਐੱਮ.ਡਬਲਯੂ. 320ਡੀ ਕਾਰ ਤੋਹਫੇ 'ਚ ਮਿਲੀ ਸੀ।
ਜ਼ਿਕਰਯੋਗ ਹੈ ਕਿ ਮਹਿਲਾ ਵਿਸ਼ਵ ਕੱਪ 2017 ਦੇ ਫਾਈਨਲ 'ਚ ਭਾਰਤੀ ਟੀਮ ਇੰਗਲੈਂਡ ਤੋਂ 9 ਦੌੜਾਂ ਨਾਲ ਹਾਰ ਗਈ ਸੀ। ਇੰਗਲੈਂਡ ਦੀ ਟੀਮ ਨੇ ਭਾਰਤ ਦੇ ਸਾਹਮਣੇ ਜਿੱਤ ਦੇ ਲਈ 229 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ 'ਚ ਭਾਰਤੀ ਟੀਮ 219 ਦੌੜਾਂ 'ਤੇ ਆਲਆਊਟ ਹੋ ਗਈ। ਭਾਰਤੀ ਟੀਮ ਭਾਵੇਂ ਹੀ ਇਸ ਮੈਚ ਨੂੰ ਹਾਰ ਗਈ ਹੈ ਪਰ ਟੀਮ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਵਿਨੀਤ ਨੂੰ ਨੌਕਰੀ ਤੇ ਚਿੱਤਰਾ ਨੂੰ ਵਿੱਤੀ ਮਦਦ ਦੇਵੇਗੀ ਕੇਰਲ ਸਰਕਾਰ
NEXT STORY