ਵਿਜਕ ਆਨ ਜ਼ੀ (ਨੀਦਰਲੈਂਡ)- ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਇੱਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਮੈਚ ਵਿੱਚ ਉਜ਼ਬੇਕਿਸਤਾਨ ਦੇ ਸੰਯੁਕਤ-ਲੀਡਰ ਨੋਦਿਰਬੇਕ ਅਬਦੁਸੱਤੋਰੋਵ ਨੂੰ ਨਾਲ ਡਰਾਅ ਖੇਡਿਆ, ਜਦੋਂ ਕਿ ਆਰ ਪ੍ਰਗਿਆਨੰਦਾ ਨੇ ਚੀਨ ਦੇ ਮੌਜੂਦਾ ਚੈਂਪੀਅਨ ਵੇਈ ਯੀ ਨਾਲ ਅੰਕ ਸਾਂਝੇ ਕੀਤੇ। ਅਬਦੁਸਤੋਰੋਵ ਅਤੇ ਪ੍ਰਗਿਆਨੰਦਾ ਸੰਭਾਵਿਤ ਛੇ ਵਿੱਚੋਂ 4.5 ਅੰਕਾਂ ਨਾਲ ਸਿਖਰ 'ਤੇ ਹਨ, ਜਦੋਂ ਕਿ ਗੁਕੇਸ਼ ਚਾਰ ਅੰਕਾਂ ਨਾਲ ਉਨ੍ਹਾਂ ਤੋਂ ਬਾਅਦ ਹੈ।
ਸਾਲ ਦੇ ਪਹਿਲੇ ਵੱਡੇ ਟੂਰਨਾਮੈਂਟ ਵਿੱਚ ਅਜੇ ਸੱਤ ਮੈਚ ਬਾਕੀ ਹਨ। ਪੀ ਹਰੀਕ੍ਰਿਸ਼ਨਾ, ਸਰਬੀਆ ਦੇ ਅਲੇਕਸੀ ਸਰਨਾ ਅਤੇ ਸਲੋਵੇਨੀਆ ਦੇ ਵਲਾਦੀਮੀਰ ਫੇਡੋਸੀਵ ਸਾਢੇ ਤਿੰਨ ਅੰਕਾਂ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹਨ। ਅਬਦੁਸੱਤੋਰੋਵ ਦੇ ਖਿਲਾਫ ਇੱਕ ਚੁਣੌਤੀਪੂਰਨ ਮੈਚ ਵਿੱਚ ਕੰਟਰੋਲ ਗੁਆਉਣ ਤੋਂ ਬਾਅਦ ਗੁਕੇਸ਼ ਨੇ ਚੰਗੀ ਵਾਪਸੀ ਕੀਤੀ ਅਤੇ 64 ਚਾਲਾਂ ਤੋਂ ਬਾਅਦ ਡਰਾਅ ਕਰਨ ਲਈ ਸਹਿਮਤ ਹੋ ਗਿਆ। ਇਸ ਮੈਚ ਦੀ ਸ਼ੁਰੂਆਤ ਇਟਾਲੀਅਨ ਓਪਨਿੰਗ (ਚਿੱਟੇ ਮੋਹਰਿਆਂ ਨਾਲ ਪਿਆਦਾ ਤੇ ਵਜ਼ੀਰ ਦੀ ਚਾਲ ਦੇ ਜਵਾਬ 'ਚ ਕਾਲੇ ਮੋਹਰਿਆਂ ਨਾਲ ਪਿਆਦਾ ਤੇ ਘੋੜੇ (ਨਾਈਟ) ਦੀ ਚਾਲ) ਨਾਲ ਹੋਈ। ਸ਼ੁਰੂਆਤੀ ਚਾਲਾਂ ਤੋਂ ਬਾਅਦ, ਅਬਦੁਸਤੋਰੋਵ ਨੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ। ਆਖਰੀ ਕੁਝ ਚਾਲਾਂ ਵਿੱਚ ਗੁਕੇਸ਼ ਨੂੰ ਆਪਣਾ ਇੱਕ ਮੋਹਰਾ ਗੁਆਉਣਾ ਪਿਆ। ਉਨ੍ਹਾਂ ਲਈ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਜਦੋਂ ਅਬਦੁਸਤੋਰੋਵ ਨੇ ਤਿੰਨ ਮੋਹਰਿਆਂ ਲਈ ਆਪਣੇ ਨਾਈਟ ਦੀ ਕੁਰਬਾਨੀ ਦੇ ਦਿੱਤੀ। ਇਸ ਤੋਂ ਬਾਅਦ ਗੁਕੇਸ਼ ਬਹੁਤ ਦਬਾਅ ਹੇਠ ਆ ਗਿਆ। ਮੁਸ਼ਕਲ ਹਾਲਾਤਾਂ ਦੇ ਬਾਵਜੂਦ, ਗੁਕੇਸ਼ ਨੇ ਇੱਕ ਵਾਰ ਫਿਰ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਨਾਲ ਮੈਚ ਡਰਾਅ ਕਰਵਾ ਦਿੱਤਾ।
ਪ੍ਰਗਿਆਨੰਦਾ ਨੇ ਚਿੱਟੇ ਮੋਹਰਿਆਂ ਨਾਲ ਵੇਈ ਯੀ ਦੇ ਖਿਲਾਫ ਲੀਡ ਲੈਣ ਦੀ ਕੋਸ਼ਿਸ਼ ਕੀਤੀ ਪਰ ਚੀਨੀ ਖਿਡਾਰੀ ਨੇ 58 ਚਾਲਾਂ ਤੋਂ ਬਾਅਦ ਉਸਨੂੰ ਮੈਚ ਡਰਾਅ ਕਰਨ ਲਈ ਮਜਬੂਰ ਕਰ ਦਿੱਤਾ। ਪੀ ਹਰੀਕ੍ਰਿਸ਼ਨਾ ਨੇ ਹਾਲੈਂਡ ਦੇ ਜੌਰਡਨ ਵੈਨ ਫੋਰੈਸਟ ਵਿਰੁੱਧ ਡਰਾਅ ਖੇਡਿਆ ਅਤੇ ਅਰਜੁਨ ਏਰੀਗੈਸੀ ਨੇ ਜੋਖਮਾਂ ਤੋਂ ਬਚਦੇ ਹੋਏ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਵਿਰੁੱਧ ਡਰਾਅ ਖੇਡਿਆ।
ਸੰਧੂ, ਚੌਰਸੀਆ ਅਤੇ ਰਾਸ਼ਿਦ ਫਿਲੀਪੀਨ ਓਪਨ ਗੋਲਫ ਦੇ ਕੱਟ 'ਚ ਪਹੁੰਚੇ
NEXT STORY