ਨਵੀਂ ਦਿੱਲੀ– ਹਾਕੀ ਇੰਡੀਆ ਦੀ ਸ਼ੁੱਕਰਵਾਰ ਨੂੰ 10ਵੀਂ ਕਾਂਗਰਸ ਤੇ ਚੋਣਾਂ ਵਿਚ ਹਾਕੀ ਇੰਡੀਆ ਨੇ ਗਿਆਨੇਂਦਰ ਨਿੰਗੋਮਬਸ ਨੂੰ ਅਧਿਕਾਰਤ ਤੌਰ 'ਤੇ ਆਪਣਾ ਮੁਖੀ ਐਲਾਨ ਕੀਤਾ। ਗਿਆਨੇਂਦਰ ਦੀ ਚੋਣ ਨਿਰਵਿਰੋਧ ਹੋਈ ਹੈ ਤੇ ਇਸਦੇ ਨਾਲ ਹੀ ਉਹ ਹਾਕੀ ਇੰਡੀਆ ਦੇ ਮੁਖੀ ਚੁਣੇ ਜਾਣ ਵਾਲੇ ਪਹਾੜੀ ਖੇਤਰ ਦੇ ਪਹਿਲੇ ਵਿਅਕਤੀ ਬਣ ਗਏ। ਉਨ੍ਹਾਂ ਨੂੰ ਇਸ ਅਹੁਦੇ 'ਤੇ ਦੋ ਸਾਲਾਂ ਲਈ ਚੁਣਿਆ ਗਿਆ।
ਇਸ ਤੋਂ ਪਹਿਲਾਂ ਗਿਆਨੇਂਦਰ ਇਸ ਸਾਲ 7 ਜੁਲਾਈ ਨੂੰ ਮੁਹੰਮਦ ਮੁਸ਼ਤਾਕ ਅਹਿਮਦ ਦੇ ਹਾਕੀ ਇੰਡੀਆ ਦੇ ਮੁਖੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਰਜਕਾਰੀ ਮੁਖੀ ਦੇ ਤੌਰ 'ਤੇ ਕੰਮ ਕਰ ਰਹੇ ਸਨ।
ਗਿਆਨੇਂਦਰ ਪਿਛਲੇ 40 ਸਾਲਾਂ ਤੋਂ ਮਣੀਪੁਰ ਹਾਕੀ ਨਾਲ ਜੁੜੇ ਹੋਏ ਹਨ। ਉਹ ਹਾਕੀ ਇੰਡੀਆ ਦੇ ਸੀਨੀਅਰ ਉਪ ਮੁਖੀ, ਮਣੀਪੁਰ ਹਾਕੀ ਦੇ ਸੀਨੀਅਰ ਉਪ ਮੁਖੀ, ਮਣੀਪੁਰ ਹਾਕੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹਿ ਚੁੱਕੇ ਹਨ। ਮਣੀਪੁਰ ਹਾਕੀ 8 ਨਵੰਬਰ ਨੂੰ ਗਿਆਨੇਂਦਰ ਦੇ ਇੱਥੇ ਇੰਫਾਲ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਲਈ ਵੱਡੇ ਸਮਾਰੋਹ ਦਾ ਆਯੋਜਨ ਕਰ ਰਹੀ ਹੈ।
ਨਿਊਜ਼ੀਲੈਂਡ ਦੌਰੇ 'ਤੇ ਗਏ ਵਿੰਡੀਜ਼ ਦੇ ਸਾਰੇ ਮੈਂਬਰਾਂ ਦਾ ਦੂਜੀ ਬਾਰ ਹੋਇਆ ਕੋਰੋਨਾ ਟੈਸਟ, ਦੇਖੋ ਰਿਪੋਰਟ
NEXT STORY