ਗਸੂਈ (ਨਿਕਲੇਸ਼ ਜੈਨ)— ਚੀਨ ਵਿਚ ਸ਼ੁਰੂ ਹੋਈ ਆਈ. ਐੱਮ. ਸੀ. ਏ. ਮਾਈਂਡ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਬਿਨਾਂ ਤਮਗੇ ਦੀ ਹੀ ਪਰਤਣਾ ਪਿਆ ਤੇ ਸਭ ਤੋਂ ਅੱਗੇ ਚੱਲ ਰਹੀ ਭਾਰਤ ਦੀ ਕੋਨੇਰੂ ਹੰਪੀ ਦੂਜੇ ਦਿਨ ਆਫਣੀ ਬੜ੍ਹਤ ਬਰਕਰਾਰ ਨਹੀਂ ਰੱਖ ਸਕੀ ਤੇ ਬੇਹੱਦ ਹੀ ਮੰਦਭਾਗੇ ਤਰੀਕੇ ਨਾਲ ਚੌਥੇ ਸ਼ਥਾਨ 'ਤੇ ਰਹੀ।
8.5 ਅੰਕਾਂ ਨਾਲ ਅੱਗੇ ਖੇਡਦੇ ਹੋਏ ਸਭ ਤੋਂ ਪਹਿਲਾਂ ਰੂਸ ਦੀ ਗੁਨਿਨਾ ਵਾਲੇਂਟੀਨਾ ਨਾਲ 1-1 ਨਾਲ ਮੁਕਾਬਲਾ ਡਰਾਅ ਖੇਡਿਆ ਤੇ ਹਮਵਤਨ ਹਰਿਕਾ ਦ੍ਰੋਣਾਵਲੀ ਨੂੰ 1.5.-0.5 ਨਾਲ ਹਰਾਇਆ ਤੇ ਉਸ ਨੂੰ ਸਭ ਤੋਂ ਵੱਡਾ ਝਟਕਾ ਤਦ ਲੱਗਾ ਜਦੋਂ ਉਹ 14ਵਾਂ ਦਰਜਾ ਕਜ਼ਾਕਿਸਤਾਨ ਦੀ ਅਬਦੂਮਲਿਕ ਜਹੰਸਾਯਾ ਤੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੱਥੋਂ ਉਹ ਪਹਿਲੇ ਸਥਾਨ 'ਤੇ ਖਿਸਕ ਕੇ ਤੀਜੇ ਸਥਾਨ 'ਤੇ ਆ ਗਈ ਪਰ ਇਸ਼ ਤੋਂ ਬਾਅਦ ਵੀ ਉਹ ਅਗਲੇ ਤਿੰਨ ਮੈਚਾਂ ਵਿਚ ਅੰਕ ਬਣਾ ਕੇ ਤਮਗੇ ਦੀ ਦੌੜ ਵਿਚ ਬਣੀ ਰਹਿ ਸਕਦੀ ਸੀ ਪਰ ਯੂਕ੍ਰੇਨ ਦੀ ਅੰਨਾ ਉਸ਼ਨੇਨੀਆ ਤੇ ਫਿਰ ਅਮਰੀਕਾ ਦੀ ਇਰਿਨਾ ਕ੍ਰਿਸ਼ ਨਾਲ 1-1 ਨਾਲ ਮੁਕਾਬਲਾ ਡਰਾਅ ਖੇਡ ਕੇ ਸਿਰਫ 2 ਅੰਕ ਹੀ ਹਾਸਲ ਕਰ ਸਕੀ ਤੇ 13 ਅੰਕਾਂ ਨਾਲ ਚੌਥੇ ਸਥਾਨ 'ਤੇ ਰਹੀ।
ਚੈਂਪੀਅਨਸ਼ਿਪ ਵਿਚ ਚੀਨ ਦੀ ਲੇਈ ਟਿੰਗਜੇ ਨੇ 15 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਸੋਨ ਤਮਗਾ, ਇੰਨੇ ਹੀ ਅੰਕਾਂ ਨਾਲ ਰੂਸ ਦੀ ਅਲੈਕਜੈਂਦ੍ਰਾ ਕੋਸਿਤਨੀਯੁਕ ਨੇ ਚਾਂਦੀ ਅਤੇ 13.5 ਅੰਕਾਂ ਨਾਲ ਚੀਨ ਦੀ ਤਾਨ ਜਹੋਂਗੋਈ ਨੇ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਦੀ ਹਰਿਕਾ ਦ੍ਰੋਣਾਵਲੀ 11.5 ਅੰਕਾਂ ਨਾਲ ਛੇਵੇਂ ਸਥਾਨ 'ਤੇ ਰਹੀ।
ਪੁਰਸ਼ ਵਰਗ ਵਿਚ ਵੀ ਇਕ ਵਾਰ ਫਿਰ ਵਿਦਿਤ ਆਖਰੀ ਰਾਊਂਡ ਵਿਚ ਬਿਹਤਰ ਨਹੀਂ ਕਰ ਸਕਿਆ ਤੇ 11.5 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਰਿਹਾ। ਪੁਰਸ਼ ਵਰਗ ਵਿਚ ਚੀਨ ਦੇ ਬੂ ਜਿਆਂਗੀ 14.5 ਅੰਕਾਂ ਨਾਲ ਸੋਨ ਤਮਗਾ, ਯੂਕ੍ਰੇਨ ਦੇ ਐਂਟੋਨ ਕੋਰੋਬੋਵ 13.5 ਅੰਕਾਂ ਨਾਲ ਚਾਂਦੀ ਤੇ ਹੰਗਰੀ ਦੇ ਰਿਚਰਡ ਰਾਪੋ 13 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ।
ਕੋਂਪਾਨੀ ਨੇ ਛੱਡੀ ਮਾਨਚੈਸਟਰ ਸਿਟੀ
NEXT STORY