ਨਵੀਂ ਦਿੱਲੀ— ਹੈਲੋਵਿਨ ਡੇ ਦਾ ਵਿਦੇਸ਼ਾਂ 'ਚ ਹੀ ਨਹੀਂ ਬਲਕਿ ਭਾਰਤੀ ਕ੍ਰਿਕਟਰਾਂ 'ਚ ਵੀ ਖੂਬ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਹੇ ਯੁਵਰਾਜ ਸਿੰਘ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਕ੍ਰਿਸ ਗੇਲ ਦੇ ਨਾਲ ਹੈਲੋਵਿਨ ਦੀ ਗੇਟਅਪ 'ਚ ਦਿਖ ਰਹੇ ਹਨ। ਯੁਵਰਾਜ ਇਸ ਤਸਵੀਰ 'ਚ ਗੇਲ ਦਾ ਗਲਾ ਦਬਾਉਂਦੇ ਹੋਏ ਨਜ਼ਰ ਆ ਰਹੇ ਹਨ।
ਯੁਵਰਾਜ ਤੇ ਕ੍ਰਿਸ ਗੇਲ ਹੀ ਨਹੀਂ ਸੁਰੇਸ਼ ਰੈਨਾ 'ਚ ਵੀ ਹੈਲੋਵਿਨ ਦਾ ਕ੍ਰੇਜ਼ ਦਿਖਣ ਨੂੰ ਮਿਲਿਆ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਦੋਸਤਾਂ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਹੈਲੋਵਿਨ ਪੋਸ਼ਾਕ ਪਾਏ ਹੋਏ ਹਨ। ਮਜ਼ੇ ਦੀ ਗੱਲ ਇਹ ਹੈ ਕਿ ਇਸ ਤਸਵੀਰ 'ਚ ਉਸਦੀ ਪਤਨੀ ਵੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਹਾਰਦਿਕ ਪੰਡਯਾ ਅਲੱਗ ਹੀ ਰੂਪ 'ਚ ਨਜ਼ਰ ਆਏ। ਫੈਂਸ ਨੂੰ ਉਮੀਦ ਹੈ ਕਿ ਉਹ ਹੈਲੋਵਿਨ 'ਤੇ ਅਲੱਗ ਹੀ ਰੰਗ 'ਚ ਨਜ਼ਰ ਆਏ ਪਰ ਉਮੀਦ ਦੇ ਬਿਲਕੁਲ ਉਲਟ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਾਲਤੂ ਕੁੱਲੇ ਦੇ ਨਾਲ ਤਸਵੀਰ ਸ਼ੇਰ ਕਰਕੇ ਸਭ ਨੂੰ ਹੈਲੋਵਿਨ ਦੀ ਵਧਾਈ ਦਿੱਤੀ।
ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਖਿਚਵਾਈ ਰੋਮਾਂਟਿਕ ਫੋਟੋ
NEXT STORY