ਸਪੋਰਟਸ ਡੈਸਕ— ਭਾਰਤ ਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਾਲੇ ਦੋਸਤੀ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਹਰਭਜਨ ਸਿੰਘ ਤੇ ਸ਼ੋਏਬ ਅਖ਼ਤਰ ਲੰਮੇ ਸਮੇਂ ਤਕ ਦੋਸਤ ਰਹੇ ਹਨ। ਵਰਲਡ ਕੱਪ 2011 ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਸੈਮੀਫ਼ਾਈਨਲ ਮੈਚ ਖੇਡਿਆ ਗਿਆ ਸੀ। ਇਸ ਮੈਚ ’ਚ ਅਖ਼ਤਰ ਨਹੀਂ ਖੇਡ ਰਹੇ ਸਨ ਪਰ ਉਸ ਨੇ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਲਈ ਹਰਭਜਨ ਤੋਂ ਮੈਚ ਦੀਆਂ ਟਿਕਟਾਂ ਮੰਗੀਆਂ ਸਨ। ਹਰਭਜਨ ਨੇ ਇਸ ਘਟਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਉਹ ਟਿਕਟ ਸ਼ੋਏਬ ਅਖ਼ਤਰ ਨੂੰ ਦੇਣ ਗਿਆ ਤਾਂ ਸ਼ੋਏਬ ਨੇ ਕਿਹਾ ਕਿ ਜੇਕਰ ਫ਼ਾਈਨਲ ਮੈਚਾਂ ਦੀ ਟਿਕਟ ਦੀ ਵਿਵਸਥਾ ਹੋ ਜਾਂਦੀ ਹੈ ਤਾਂ ਹੋਰ ਵੀ ਬਹੁਤ ਚੰਗਾ ਹੁੰਦਾ। ਮੈਂ ਸ਼ੋਏਬ ਅਖ਼ਤਰ ਤੋਂ ਪੁੱਛਿਆ ਕਿ ਉਹ ਫ਼ਾਈਨਲ ਮੈਚ ਦੀਆਂ ਟਿਕਟਾਂ ਦਾ ਕੀ ਕਰੇਗਾ?’’
ਇਹ ਵੀ ਪੜ੍ਹੋ : IPL ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਅਕਸ਼ਰ ਪਟੇਲ ਪਾਏ ਗਏ ਕੋਰੋਨਾ ਪਾਜ਼ੇਟਿਵ
ਇਸ ’ਤੇ ਅਖ਼ਤਰ ਨੇ ਕਿਹਾ ਕਿ ਪਾਕਿਸਤਾਨ ਦੀ ਟੀਮ ਫ਼ਾਈਨਲ ’ਚ ਪਹੁੰਚੇਗੀ। ਇਸ ’ਤੇ ਮੈਂ ਕਿਹਾ ਕਿ ਜੇਕਰ ਤੁਸੀਂ ਮੁੰਬਈ ’ਚ ਫ਼ਾਈਨਲ ਖੇਡਣ ਜਾ ਰਹੇ ਹੋ ਤਾਂ ਅਸੀਂ ਕਿੱਥੇ ਜਾ ਰਹੇ ਹਾਂ। ਭਾਰਤ ਦੀ ਟੀਮ ਫ਼ਾਈਨਲ ਖੇਡੇਗੀ। ਤੁਸੀਂ ਜ਼ਰੂਰ ਆਉਣਾ ਦੇਖਣ, ਮੈਂ ਤੁਹਾਨੂੰ ਚਾਰ ਟਿਕਟਾਂ ਹੋਰ ਦੇਵਾਂਗੇ ਤੇ ਆ ਕੇ ਆਰਾਮ ਨਾਲ ਮੈਚ ਦੇਖਣਾ।’’ ਭਾਰਤ ਨੇ ਵਰਲਡ ਕੱਪ ਦੇ ਫ਼ਾਈਨਲ ’ਚ ਸ਼੍ਰੀਲੰਕਾ ਨੂੰ ਹਰਾਇਆ। ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਉਦੋਂ ਅਖ਼ਤਰ ਨੂੰ ਟਿਕਟ ਦੇਣ ਤੋਂ ਪਹਿਲਾਂ ਕਿਹਾ ਸੀ ਕਿ ਫ਼ਾਈਨਲ ’ਚ ਭਾਰਤ ਜਾਵੇਗਾ ਪਾਕਿਸਤਾਨ ਨਹੀਂ। ਇਸ ਘਟਨਾ ਦਾ ਖੁੱਲਾਸਾ ਖ਼ੁਦ ਹਰਭਜਨ ਸਿੰਘ ਨੇ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਅਕਸ਼ਰ ਪਟੇਲ ਪਾਏ ਗਏ ਕੋਰੋਨਾ ਪਾਜ਼ੇਟਿਵ
NEXT STORY