ਨਵੀਂ ਦਿੱਲੀ : ਭਾਰਤੀ ਟੀਮ ਤੋਂ ਬਾਹਰ ਚਲ ਰਹੇ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਮੈਦਾਨ ਤੋਂ ਬਾਅਦ ਹੁਣ ਰੈਸਲਿੰਗ ਰਿੰਗ ਵਿਚ ਵੀ ਜਲਵਾ ਦਿਖਾ ਰਹੇ ਹਨ। ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਹਰਭਜਨ ਪਿਛਲੇ ਹਫਤੇ ਡਬਲਿਊ. ਡਬਲਿਊ. ਈ. ਰੈਸਲਰ ਦਿ ਗ੍ਰੇਟ ਖਲੀ ਦੀ ਅਕੈਡਮੀ ਵਿਚ ਪਹੁੰਚੇ ਅਤੇ ਉਸ ਨੇ ਆਪਣੇ 'ਥੱਪੜ' ਦੀ ਤਾਕਤ ਦਿਖਾਈ। ਹਰਭਜਨ ਨੇ ਪਲਸ ਕਰਮਚਾਰੀ ਦੀ ਡ੍ਰੈਸ ਪਹਿਨੇ ਇਕ ਰੈਸਲਰ ਨੂੰ ਥੱਪੜ ਲਾਇਆ ਜਿਸ ਤੋਂ ਬਾਅਦ ਉਹ ਰਿੰਗ ਤੋਂ ਬਾਹਰ ਡਿੱਗ ਗਿਆ।
ਭੱਜੀ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਉਹ ਦਿ ਗ੍ਰੇਟ ਖਲੀ ਦੀ ਜਲੰਧਰ ਸਥਿਕ ਅਕੈਡਮੀ ਵਿਚ ਦਿਸ ਰਹੇ ਹਨ। ਵੀਡੀਓ ਵਿਚ ਇਕ ਪਲਸ ਕਰਮਚਾਰੀ ਦੀ ਡ੍ਰੈਸ ਪਹਿਨੇ ਰੈਸਲਰ ਭੱਜੀ ਨੂੰ ਚੈਲੰਜ ਕਰਦਾ ਹੈ।
ਫਿਰ 38 ਸਾਲਾ ਹਰਭਜਨ ਰਿੰਗ 'ਚ ਉਤਰਦਿਆਂ ਹੀ ਚੈਲੰਜ ਕਰ ਰਹੇ ਰੈਸਲਰ ਦੇ ਥੱਪੜ ਲਾ ਦਿੰਦੇ ਹਨ। ਭੱਜੀ ਦਾ ਥੱਪੜ ਪੈਂਦੇ ਹੀ ਉਹ ਰੈਸਲਰ ਰਿੰਗ ਤੋਂ ਬਾਹਰ ਡਿੱਗਦਾ ਹੈ। ਹਾਲਾਂਕਿ ਇਸ ਦੌਰਾਨ ਰੈਸਲਰ ਕਾਫੀ ਗੁੱਸੇ 'ਚ ਦਿਸਦਾ ਹੈ। ਹਰਭਜਨ ਵੀ ਆਪਣਾ ਮਾਈਕ ਅਲੱਗ ਹੀ ਅੰਦਾਜ਼ 'ਚ ਰਿੰਗ 'ਚ ਸੁੱਟ ਦਿੰਦੇ ਹਨ।
ਪੰਡਯਾ ਦੀ ਗੇਂਦ 'ਤੇ ਪੰਤ ਨੇ ਮਾਰਿਆ ਅਜੀਬ ਸ਼ਾਟ, BCCI ਨੇ ਸ਼ੇਅਰ ਕੀਤੀ ਵੀਡੀਓ
NEXT STORY