ਸਿਡਨੀ- ਤੀਜੇ ਟੀ-20 'ਚ ਆਸਟਰੇਲੀਆ ਨੇ ਭਾਰਤ ਨੂੰ 12 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਆਪਣੀ ਇਕਲੌਤੀ ਜਿੱਤ ਹਾਸਲ ਕੀਤੀ। ਭਾਵੇਂ ਹੀ ਭਾਰਤੀ ਟੀਮ ਤੀਜਾ ਟੀ-20 ਮੈਚ ਹਾਰ ਗਈ ਪਰ ਸੀਰੀਜ਼ 2-1 ਨਾਲ ਆਪਣੇ ਨਾਂ ਕਰਨ 'ਚ ਸਫਲ ਰਹੀ। ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹਾਰਦਿਕ ਪੰਡਯਾ ਨੂੰ 'ਮੈਨ ਆਫ ਦਿ ਸੀਰੀਜ਼' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। 'ਮੈਨ ਆਫ ਦਿ ਸੀਰੀਜ਼' ਦੀ ਟਰਾਫੀ ਲੈਣ ਤੋਂ ਬਾਅਦ ਹਾਰਦਿਕ ਨੇ ਆਪਣਾ ਇਹ ਖਿਤਾਬ ਤੇਜ਼ ਗੇਂਦਬਾਜ਼ ਟੀ-ਨਟਰਾਜਨ ਨੂੰ ਸੌਂਪ ਦਿੱਤਾ। ਹਾਰਦਿਕ ਨੇ ਇਸ ਤੋਂ ਇਲਾਵਾ ਟਵੀਟ ਵੀ ਕੀਤਾ ਤੇ ਨਟਰਾਜਨ ਨੂੰ 'ਮੈਨ ਆਫ ਦਿ ਸੀਰੀਜ਼' ਦਾ ਸਹੀ ਹੱਕਦਾਰ ਦੱਸਿਆ। ਸੋਸ਼ਲ ਮੀਡੀਆ 'ਤੇ ਹਾਰਦਿਕ ਦੇ ਇਸ ਵਿਵਹਾਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਹਾਰਦਿਕ ਨੇ ਟਵੀਟ 'ਚ ਲਿਖਿਆ- 'ਨਟਰਾਜਨ, ਤੁਸੀਂ ਇਸ ਸੀਰੀਜ਼ 'ਚ ਸ਼ਾਨਦਾਰ ਸੀ। ਤੁਸੀਂ ਮੁਸ਼ਕਿਲ ਹਾਲਾਤਾਂ 'ਚ ਆਪਣੇ ਡੈਬਿਊ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰ, ਤੁਸੀਂ ਸਾਬਤ ਕਰ ਦਿੱਤਾ ਹੈ। ਇਸ ਦੇ ਪਿੱਛੇ ਤੁਸੀਂ ਕਿੰਨੀ ਸਖਤ ਮਿਹਨਤ ਕੀਤੀ ਹੈ। ਤੁਹਾਡੀ ਇਹ ਸਫਲਤਾ ਤੁਹਾਡੇ ਲਈ ਸਖਤ ਮਿਹਨਤ ਦੀ ਕਹਾਣੀ ਬਿਆਨ ਕਰਦੀ ਹੈ। ਤੁਸੀਂ ਮੇਰੇ ਭਰਾ ਤੇ ਮੇਰੇ ਵਲੋਂ 'ਮੈਨ ਆਫ ਦਿ ਸੀਰੀਜ਼' ਦੇ ਲਾਇਕ ਹੋ। ਹਾਰਦਿਕ ਦੇ ਟਵੀਟ 'ਤੇ ਫੈਂਸ ਖੂਬ ਕੁਮੈਂਟ ਕਰ ਰਹੇ ਹਨ।
3 ਮੈਚਾਂ ਦੀ ਟੀ-20 ਸੀਰੀਜ਼ 'ਚ ਨਟਰਾਜਨ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ 6 ਵਿਕਟਾਂ ਹਾਸਲ ਕਰਨ 'ਚ ਸਫਲ ਰਹੇ। ਟੀ-20 ਸੀਰੀਜ਼ 'ਚ ਨਟਰਾਜਨ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਬਣੇ। ਇਸ ਦੌਰਾਨ ਹਾਰਦਿਕ ਨੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 156 ਦੀ ਸਟ੍ਰਾਈਕ ਰੇਟ ਨਾਲ 78 ਦੌੜਾਂ ਬਣਾਈਆਂ।
ਨੋਟ- ਹਾਰਦਿਕ ਨੇ ਜਿੱਤਿਆ ਦਿਲ, 'ਮੈਨ ਆਫ ਦਿ ਮੈਚ ਸੀਰੀਜ਼' ਦੀ ਟਰਾਫੀ ਨਟਰਾਜਨ ਨੂੰ ਦਿੱਤੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਵਿਚਾਲੇ ਦੇ ਓਵਰਾਂ 'ਚ ਘੱਟ ਦੌੜਾਂ ਬਣਾਉਣ ਨਾਲ ਮੈਚ ਗੁਆਇਆ : ਵਿਰਾਟ
NEXT STORY