ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਅਤੇ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਤਲਾਕ ਦੀਆਂ ਖ਼ਬਰਾਂ ਹਰ ਪਾਸੇ ਫੈਲ ਗਈਆਂ ਹਨ। ਹਾਲਾਂਕਿ ਇਨ੍ਹਾਂ ਖ਼ਬਰਾਂ 'ਤੇ ਹਾਲੇ ਤੱਕ ਨਤਾਸ਼ਾ ਤੇ ਹਾਰਦਿਕ ਵਲੋਂ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਸੇ ਵਿਚਕਾਰ ਦੋਵੇਂ ਸੋਸ਼ਲ ਮੀਡੀਆ 'ਤੇ ਸਰਗਰਮ ਹਨ ਅਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਹਾਰਦਿਕ ਨਾਲ ਤਲਾਕ ਦੀ ਖ਼ਬਰ ਦੇ ਵਿਚਕਾਰ ਨਤਾਸ਼ਾ ਨੇ ਬੁੱਧਵਾਰ ਸ਼ਾਮ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਮਿਰਰ ਸੈਲਫੀ ਸ਼ੇਅਰ ਕੀਤੀ, ਜਿਸ 'ਚ ਨਤਾਸ਼ਾ ਨੇ ਇੱਕ ਲਿਫਟ ਅੰਦਰ ਮੁਸਕਰਾਉਂਦੇ ਹੋਏ ਅਤੇ ਸ਼ੀਸ਼ੇ 'ਚ ਦੇਖਦੇ ਹੋਏ ਇੱਕ ਸੈਲਫੀ ਕਲਿੱਕ ਕੀਤੀ। ਇਸ ਤੋਂ ਇਲਾਵਾ ਨਤਾਸਾ ਸਟੈਨਕੋਵਿਚ ਨੇ ਖੇਤਾਂ 'ਚ ਇਕ ਬੱਚੇ ਨਾਲ ਸੈਰ ਕਰਦੇ ਹੋਏ ਯਿਸੂ ਦੀ ਤਸਵੀਰ ਸ਼ੇਅਰ ਕੀਤੀ ਹੈ। ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਵਾਲਾਂ 'ਚ ਘਿਰੇ ਰਹਿਣ ਤੋਂ ਬਾਅਦ ਨਤਾਸ਼ਾ ਪ੍ਰਾਰਥਨਾ ਕਰਦੀ ਨਜ਼ਰ ਆਈ।
ਨੈਸ਼ਨਲ ਡਿਊਟੀ 'ਤੇ ਹਾਰਦਿਕ ਪਾਂਡਿਆ
ਹਾਰਦਿਕ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਹਾਰਦਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਟਿਲ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਭਾਰਤ ਦੀ ਜਰਸੀ ਪਹਿਨ ਕੇ ਕਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਹਾਰਦਿਕ ਨੇ ਮੈਦਾਨ 'ਚ ਆਪਣੇ ਅਭਿਆਸ ਸੈਸ਼ਨ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਕ੍ਰਿਕਟਰ ਨੇ ਕੈਪਸ਼ਨ 'ਚ ਲਿਖਿਆ ਸੀ, 'ਨੈਸ਼ਨਲ ਡਿਊਟੀ'। ਹਾਰਦਿਕ ਦੀ ਇਹ ਪੋਸਟ ਇਹ ਸੰਕੇਤ ਦਿੰਦੀ ਹੈ ਕਿ ਸਟਾਰ ਆਲਰਾਊਂਡਰ ਲਈ ਕ੍ਰਿਕਟ ਸਭ ਤੋਂ ਵੱਡੀ ਤਰਜੀਹ ਹੈ ਅਤੇ ਜਦੋਂ ਰਾਸ਼ਟਰੀ ਫਰਜ਼ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ।
ਕਿਵੇਂ ਫੈਲੀ ਤਲਾਕ ਦੀ ਖ਼ਬਰ?
ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਨੇ ਸਾਲ 2020 'ਚ ਲੌਕਡਾਊਨ ਦੌਰਾਨ ਵਿਆਹ ਕਰਵਾਇਆ ਸੀ। ਆਪਣੇ ਵਿਆਹ ਦੇ 2 ਮਹੀਨੇ ਬਾਅਦ ਜੋੜੇ ਨੇ ਆਪਣੇ ਬੇਟੇ ਅਗਸਤਿਆ ਦਾ ਸਵਾਗਤ ਕੀਤਾ। ਇਸ ਤੋਂ ਬਾਅਦ, ਸਾਲ 2023 'ਚ 14 ਫਰਵਰੀ ਨੂੰ ਜੋੜੇ ਨੇ ਦੁਬਾਰਾ ਕ੍ਰਿਸ਼ਚੀਅਨ ਵਿਆਹ ਕਰਵਾਇਆ ਸੀ। ਹੁਣ ਨਤਾਸ਼ਾ ਅਤੇ ਹਾਰਦਿਕ ਦੇ ਤਲਾਕ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੋੜੇ ਦੇ ਤਲਾਕ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਇੱਕ ਯੂਜ਼ਰ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਪਾਂਡਿਆ ਸਰਨੇਮ ਹਟਾ ਦਿੱਤਾ ਹੈ। ਉਸੇ ਪੋਸਟ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਹਾਰਦਿਕ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਉਨ੍ਹਾਂ ਤਸਵੀਰਾਂ ਨੂੰ ਛੱਡ ਕੇ ਜਿਨ੍ਹਾਂ 'ਚ ਉਹ ਆਪਣੇ ਪੁੱਤਰ ਨਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮੋਹਾਲੀ ਤੋਂ ਮੰਦਭਾਗੀ ਖ਼ਬਰ, ਵਿਦੇਸ਼ਾਂ 'ਚ ਧੱਕ ਪਾਉਣ ਵਾਲੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)
NEXT STORY