ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਸਾਬਕਾ ਕੋਚ ਮਾਰਕ ਬਾਊਚਰ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚ ਬਹੁਤ ਹੀ ਮੁਸ਼ਕਿਲ ਦੌਰ ਵਿਚੋਂ ਲੰਘਣ ਤੋਂ ਬਾਅਦ ਹਾਰਦਿਕ ਪੰਡਯਾ ਜ਼ਿਆਦਾ ਮਜ਼ਬੂਤ ਖਿਡਾਰੀ ਬਣਿਆ ਹੈ ਤੇ ਇਸ ਟੂਰਨਾਮੈਂਟ ਦੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਸਫਲ ਰਹੇਗਾ।
ਮੁੰਬਈ ਇੰਡੀਅਨਜ਼ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਨੂੰ ਕਪਤਾਨ ਬਣਾਇਆ ਸੀ। ਮੁੰਬਈ ਦੇ ਸਮਰਥਕਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ ਤੇ ਉਸ ਨੇ ਹਰੇਕ ਮੈਚ ਵਿਚ ਹਾਰਦਿਕ ਨੂੰ ਆਪਣਾ ਨਿਸ਼ਾਨਾ ਬਣਾਇਆ। ਨਤੀਜਾ ਵੀ ਮੁੰਬਈ ਦੇ ਅਨਕੁਲੂ ਨਹੀਂ ਰਿਹਾ ਤੇ ਉਸਦੀ ਟੀਮ ਆਖਰੀ ਸਥਾਨ ’ਤੇ ਰਹੀ। ਇਸ ਤੋਂ ਬਾਅਦ ਹਾਲਾਂਕਿ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਤੇ ਹਾਰਦਿਕ ਨੇ ਭਾਰਤ ਦੀ ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਹੁਣ ਉਹ ਕ੍ਰਿਕਟ ਪ੍ਰੇਮੀਾਂ ਦਾ ਚਹੇਤਾ ਬਣ ਗਿਆ ਹੈ। ਹਾਰਦਿਕ ਨੂੰ ਜਦੋਂ ਪਿਛਲੇ ਸੈਸ਼ਨ ਵਿਚ ਮੁੰਬਈ ਇੰਡੀਅਨਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਤਦ ਬਾਊਚਰ ਉਸਦਾ ਮੁੱਖ ਕੋਚ ਸੀ।
ਹੁਣ ਆਵੇਗਾ IPL ਦਾ ਮਜ਼ਾ ! BCCI ਨੇ ਸੁਪਰ ਓਵਰ ਨੂੰ ਲੈ ਕੇ ਕੀਤੇ ਵੱਡੇ ਬਦਲਾਅ
NEXT STORY