ਸਪੋਰਟਸ ਡੈਸਕ- ਅੱਜ ਆਈ.ਪੀ.ਐੱਲ. ਦੇ 18ਵੇਂ ਸੀਜ਼ਨ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਪਹਿਲੇ ਮੁਕਾਬਲੇ 'ਚ ਕੇ.ਕੇ.ਆਰ. ਤੇ ਆਰ.ਸੀ.ਬੀ. ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. 'ਚ ਸੁਪਰ ਓਵਰ ਨੂੰ ਲੈ ਕੇ ਨਿਯਮਾਂ 'ਚ ਕੁਝ ਤਬਦੀਲੀਆਂ ਕੀਤੀਆਂ ਹਨ, ਜੋ ਕਿ ਦਰਸ਼ਕਾਂ ਦੇ ਮੈਚ ਦੇਖਣ ਦਾ ਆਨੰਦ ਵਧਾ ਸਕਦੀਆਂ ਹਨ।
ਇਨ੍ਹਾਂ ਤਬਦੀਲੀਆਂ ਅਨੁਸਾਰ ਹੁਣ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋਣ 'ਤੇ ਮੈਚ ਦਾ ਨਤੀਜਾ ਕੱਢਣ ਲਈ ਪਾਰੀ ਖ਼ਤਮ ਹੋਣ ਦੇ 10 ਮਿੰਟਾਂ ਦੇ ਅੰਦਰ-ਅੰਦਰ ਸੁਪਰ ਓਵਰ ਸ਼ੁਰੂ ਕਰਵਾਇਆ ਜਾਵੇਗਾ। ਜੇਕਰ ਸੁਪਰ ਓਵਰ 'ਚ ਵੀ ਸਕੋਰ ਬਰਾਬਰ ਰਿਹਾ ਤਾਂ ਇਸ ਦੇ ਤੁਰੰਤ ਬਾਅਦ ਹੀ 5 ਮਿੰਟ ਦੇ ਅੰਦਰ ਦੂਜਾ ਸੁਪਰ ਓਵਰ ਕਰਵਾਉਣਾ ਪਵੇਗਾ। ਇਸ ਤਰ੍ਹਾਂ ਵੱਧ ਤੋਂ ਵੱਧ ਇਕ ਘੰਟੇ ਦੇ ਅੰਦਰ ਮੈਚ ਦਾ ਨਤੀਜਾ ਕੱਢਣਾ ਜ਼ਰੂਰੀ ਹੋਵੇਗਾ, ਚਾਹੇ ਇਸ ਲਈ ਸੁਪਰ ਓਵਰ ਚਾਹੇ ਜਿੰਨੀ ਵਾਰੀ ਮਰਜ਼ੀ ਕਰਵਾਇਆ ਜਾਵੇ, ਪਰ ਇਕ ਘੰਟੇ ਦੇ ਅੰਦਰ-ਅੰਦਰ ਮੈਚ ਦਾ ਨਤੀਜਾ ਸਾਹਮਣੇ ਆਉਣਾ ਚਾਹੀਦਾ ਹੈ।
ਹਾਲਾਂਕਿ ਜੇਕਰ ਸਮਾਂ ਵੱਧ ਲੱਗਦਾ ਹੈ ਤੇ ਮੈਚ ਰੈਫ਼ਰੀ ਨੂੰ ਲੱਗਦਾ ਹੈ ਕਿ ਸੁਪਰ ਓਵਰ ਰਾਹੀਂ ਮੈਚ ਦਾ ਨਤੀਜਾ ਇਕ ਘੰਟੇ ਦੇ ਅੰਦਰ ਨਹੀਂ ਨਿਕਲ ਸਕਦਾ ਤਾਂ ਉਹ ਮੈਚ ਨੂੰ ਟਾਈ ਐਲਾਨ ਕੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦੇ ਕੇ ਮੈਚ ਖ਼ਤਮ ਕਰਵਾ ਸਕਦਾ ਹੈ। ਇਹ ਨਿਯਮ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਨੂੰ ਹੋਰ ਜ਼ਿਆਦਾ ਆਕਰਸ਼ਕ ਤੇ ਤੇਜ਼ ਬਣਾ ਸਕਦੇ ਹਨ ਤੇ ਉਮੀਦ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ ਦਰਸ਼ਕਾਂ 'ਚ ਮੈਚ ਦੇਖਣ ਦਾ ਰੋਮਾਂਚ ਵੀ ਵਧ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
KKR vs RCB ਮੁਕਾਬਲਾ ਅੱਜ, ਇਹ ਹਨ ਦੋਵੇਂ ਟੀਮਾਂ ਦੇ ਕੀ-ਪਲੇਅਰਸ, ਮਚਾਉਣਗੇ 101 ਫੀਸਦੀ ਧਮਾਲ
NEXT STORY