ਸਪੋਰਟਸ ਡੈਸਕ : IPL 2023 ਦੇ ਕੁਆਲੀਫਾਇਰ 2 ਮੈਚ 'ਚ ਗੁਜਰਾਤ ਟਾਈਟਨਸ ਨੇ ਮੁੰਬਈ ਨੂੰ 62 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸ਼ੁਭਮਨ ਗਿੱਲ (129 ਦੌੜਾਂ, 60 ਗੇਂਦਾਂ) ਦੀਆਂ ਦੌੜਾਂ ਦੀ ਬਰਸਾਤ ਦੀ ਬਦੌਲਤ ਗੁਜਰਾਤ ਨੇ ਮੁੰਬਈ ਖ਼ਿਲਾਫ਼ ਤਿੰਨ ਵਿਕਟਾਂ ’ਤੇ 233 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਜਵਾਬ 'ਚ ਮੁੰਬਈ ਕੈਂਪ 18.2 ਓਵਰਾਂ 'ਚ 171 ਦੌੜਾਂ 'ਤੇ ਸਿਮਟ ਗਿਆ। ਇਸ ਦੇ ਨਾਲ ਹੀ ਜਿੱਤ ਤੋਂ ਖੁਸ਼ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਕਪਤਾਨੀ ਆਸਾਨ ਨਹੀਂ ਹੈ।
ਇਹ ਵੀ ਪੜ੍ਹੋ : ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਜੇਤੂ ਨੂੰ ਮਿਲਣਗੇ 16 ਲੱਖ ਡਾਲਰ
ਹਾਰਦਿਕ ਨੇ ਕਿਹਾ, “ਕਪਤਾਨੀ ਆਸਾਨ ਨਹੀਂ ਹੈ, ਇਸਦੇ ਪਿੱਛੇ ਕਈ ਮੁਸ਼ਕਲ ਕੰਮ ਹਨ। ਸ਼ੁਭਮਨ ਗਿੱਲ ਇਸ ਵਾਰ ਆਤਮ-ਵਿਸ਼ਵਾਸ ਨਾਲ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਟੀ-20 ਕ੍ਰਿਕਟ ਵਿੱਚ ਮੈਂ ਇਹ ਸਭ ਤੋਂ ਵਧੀਆ ਪਾਰੀ ਦੇਖੀ ਹੈ। ਅੱਜ ਦੀ ਪਾਰੀ ਸਭ ਤੋਂ ਵਧੀਆ ਸੀ, ਉਹ ਕਦੇ ਵੀ ਕਾਹਲੀ ਵਿੱਚ ਨਹੀਂ ਦੇਖਿਆ। ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਗੇਂਦ ਸੁੱਟ ਰਿਹਾ ਹੈ ਅਤੇ ਉਹ ਮਾਰ ਰਿਹਾ ਹੈ। ਉਹ ਅੰਤਰਰਾਸ਼ਟਰੀ ਅਤੇ ਫਰੈਂਚਾਇਜ਼ੀ ਕ੍ਰਿਕਟ ਵਿੱਚ ਸੁਪਰਸਟਾਰ ਹੋਵੇਗਾ।
ਇਹ ਵੀ ਪੜ੍ਹੋ : IPL 2023 Final : ਮੈਚ ਵੇਖਣ ਲਈ ਆਨਲਾਈਨ ਟਿਕਟਾਂ ਦੀ ਇੰਝ ਕਰੋ ਬੁੱਕਿੰਗ, ਜਾਣੋ ਕਿੰਨੀ ਹੈ ਕੀਮਤ
ਦੂਜੇ ਪਾਸੇ ਟੀਮ ਦੇ ਖਿਡਾਰੀਆਂ ਬਾਰੇ ਉਨ੍ਹਾਂ ਕਿਹਾ, "ਮੇਰਾ ਕੰਮ ਸਧਾਰਨ ਹੈ ਕਿ ਖਿਡਾਰੀ ਆਪਣੇ ਜ਼ੋਨ 'ਚ ਰਹਿਣ ਅਤੇ ਉਨ੍ਹਾਂ ਨੂੰ ਜੋ ਭੂਮਿਕਾ ਦਿੱਤੀ ਗਈ ਹੈ, ਉਸ 'ਚ ਕਾਮਯਾਬ ਹੁੰਦੇ ਰਹਿਣ।" ਰਾਸ਼ਿਦ ਪੂਰੀ ਤਰ੍ਹਾਂ ਨਾਲ ਗਤੀ ਬਦਲਦਾ ਹੈ। ਉਹ ਸਾਡੇ ਲਈ ਜੋ ਕਰ ਰਿਹਾ ਹੈ ਉਹ ਸ਼ਾਨਦਾਰ ਹੈ। ਜਦੋਂ ਟੀਮ ਮੁਸ਼ਕਲ ਸਥਿਤੀ ਵਿੱਚ ਹੁੰਦੀ ਹੈ ਤਾਂ ਮੈਂ ਉਸ 'ਤੇ ਭਰੋਸਾ ਕਰ ਸਕਦਾ ਹਾਂ। ਜੇਕਰ ਅਸੀਂ 100 ਫੀਸਦੀ ਦਿੰਦੇ ਹਾਂ ਅਤੇ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਇਹ ਟੀਮ ਲਈ ਚੰਗਾ ਹੈ। ਹਰ ਕੋਈ ਆਪਣੀ ਜ਼ਿੰਮੇਵਾਰੀ ਲੈਂਦਾ ਹੈ। ਨਾਕਆਊਟ ਕਿਸੇ ਵੀ ਪਾਸੇ ਜਾ ਸਕਦਾ ਹੈ, ਪਰ ਫਾਈਨਲ ਲਈ ਬਹੁਤ ਉਤਸ਼ਾਹਿਤ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਲੇਸ਼ੀਆ ਮਾਸਟਰਸ: ਪੀਵੀ ਸਿੰਧੂ ਜਿੱਤ ਨਾਲ ਪੁੱਜੀ ਅਗਲੇ ਦੌਰ 'ਚ
NEXT STORY