ਵਾਰੰਗਲ- ਪੰਜਾਬ ਦੀ ਹਰਮਿਲਨ ਕੌਰ ਬੈਂਸ ਨੇ ਆਪਣੇ 1500 ਮੀਟਰ ਦੇ ਖ਼ਿਤਾਬ 'ਚ ਸ਼ਨੀਵਾਰ ਨੂੰ 800 ਮੀਟਰ ਦਾ ਖ਼ਿਤਾਬ ਜੋੜ ਕੇ 60ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਦੋਹਰੀ ਉਪਲੱਬਧੀ ਹਾਸਲ ਕੀਤੀ। ਰੇਲਵੇ ਦੀ ਬੀ. ਐਸ਼ਵਰਿਆ ਨੇ ਹਾਈ ਜੰਪ ਦਾ ਖ਼ਿਤਾਬ ਜਿੱਤਣ ਦੇ 24 ਘੰਟੇ ਦੇ ਅੰਦਰ ਟ੍ਰਿਪਲ ਜੰਪ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ। ਉਨ੍ਹਾਂ ਨੇ ਵੀ ਪ੍ਰਤੀਯੋਗਿਤਾ 'ਚ ਗੋਲਡਨ ਡਬਲ ਪੂਰਾ ਕੀਤਾ।
23 ਸਾਲਾ ਹਰਮਿਲਨ ਨੇ ਦਿੱਲੀ ਦੀ ਦੌੜਾਕ ਕੇ. ਐੱਮ. ਚੰਦਾ ਨੂੰ ਇਸ ਸਾਲ ਲਗਾਤਾਰ ਚੌਥੀ ਵਾਰ ਪਿੱਛੇ ਛੱਡ ਕੇ ਖ਼ਿਤਾਬ ਆਪਣੇ ਨਾਂ ਕੀਤਾ। ਹਰਮਿਲਨ ਨੇ 2.03.82 ਦਾ ਸਮਾਂ ਕੱਢਿਆ ਜਦਕਿ ਚੰਦਾ ਨੇ 2.05.35 ਦਾ ਸਮਾਂ ਲਿਆ। ਟ੍ਰਿਪਲ ਜੰਪ 'ਚ ਰੇਲਵੇ ਦੀ ਐਸ਼ਵਰਿਆ ਨੇ 13.55 ਮੀਟਰ ਦੀ ਛਲਾਂਗ ਦੇ ਨਾਲ ਸੋਨ ਤਮਗ਼ਾ ਜਿੱਤਿਆ ਜਦਕਿ ਹਰਿਆਣਾ ਦੀ ਰੇਬੂ ਗ੍ਰੇਵਾਲ ਨੇ 13.51 ਮੀਟਰ ਦੀ ਛਲਾਂਗ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਰਾਸ਼ਟਰੀ ਰਾਈਫ਼ਲ ਸੰਘ : ਰਨਿੰਦਰ ਸਿੰਘ ਚੌਥੀ ਵਾਰ ਬਣੇ ਪ੍ਰਧਾਨ, ਆਪਣੇ ਵਿਰੋਧੀ ਨੂੰ 56-3 ਨਾਲ ਹਰਾਇਆ
NEXT STORY