ਲੰਡਨ, (ਭਾਸ਼ਾ) : ਇੰਗਲੈਂਡ ਦੀ ਫੁੱਟਬਾਲ ਟੀਮ ਦੇ ਕਪਤਾਨ ਹੈਰੀ ਕੇਨ ਨੂੰ ਵੈਂਬਲੇ ਵਿਖੇ ਫਿਨਲੈਂਡ ਖਿਲਾਫ ਰਾਸ਼ਟਰ ਲੀਗ ਮੈਚ ਤੋਂ ਪਹਿਲਾਂ ਆਪਣੇ ਦੇਸ਼ ਲਈ 100ਵਾਂ ਮੈਚ ਖੇਡਣ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ। ਮੰਗਲਵਾਰ ਨੂੰ ਗੋਲਡ ਕੈਪ ਪ੍ਰਦਾਨ ਕੀਤੀ ਜਾਵੇਗੀ। ਇੰਗਲੈਂਡ ਦੀ ਟੀਮ ਮੰਗਲਵਾਰ ਨੂੰ ਫਿਨਲੈਂਡ ਖਿਲਾਫ ਖੇਡੇਗੀ।
ਬਾਇਰਨ ਮਿਊਨਿਖ ਦਾ ਇਹ ਅਨੁਭਵੀ ਸਟ੍ਰਾਈਕਰ ਇਸ ਮੈਚ 'ਚ 100 ਮੈਚ ਖੇਡਣ ਵਾਲਾ ਇੰਗਲੈਂਡ ਦਾ 10ਵਾਂ ਖਿਡਾਰੀ ਬਣ ਜਾਵੇਗਾ। ਉਹ 2014 ਵਿੱਚ ਵੇਨ ਰੂਨੀ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਖਿਡਾਰੀ ਹੋਵੇਗਾ। ਕੇਨ ਦੇ ਨਾਂ ਇੰਗਲੈਂਡ ਲਈ ਸਭ ਤੋਂ ਵੱਧ 66 ਅੰਤਰਰਾਸ਼ਟਰੀ ਗੋਲ ਕਰਨ ਦਾ ਰਿਕਾਰਡ ਹੈ। ਇੰਗਲੈਂਡ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ 31 ਸਾਲਾ ਕੇਨ ਫਿਨਲੈਂਡ ਖਿਲਾਫ ਹੋਣ ਵਾਲੇ ਮੈਚ 'ਚ 73ਵੀਂ ਵਾਰ ਟੀਮ ਦੀ ਅਗਵਾਈ ਕਰੇਗਾ।
ਤੁਸੀਂ ਕਿਸੇ ਵੀ ਟੀਮ ਨੂੰ ਘੱਟ ਨਹੀਂ ਸਮਝ ਸਕਦੇ, ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਬੋਲੇ ਸ਼ੁਭਮਨ ਗਿੱਲ
NEXT STORY