ਨਵੀਂ ਦਿੱਲੀ, (ਭਾਸ਼ਾ)– ਦਿੱਲੀ ਦਾ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਉਸਦਾ ਸੀਨੀਅਰ ਸਾਥੀ ਪ੍ਰਸਿੱਧ ਕ੍ਰਿਸ਼ਣਾ 22 ਨਵੰਬਰ ਤੋਂ ਪਰਥ ਵਿਚ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋ ਰਹੇ ਪਹਿਲੇ ਟੈਸਟ ਲਈ ਭਾਰਤ ਦੀ ਆਖਰੀ-11 ਵਿਚ ਤੀਜੇ ਤੇਜ਼ ਗੇਂਦਬਾਜ਼ ਦੀ ਜਗ੍ਹਾ ਲੈਣ ਦੀ ਦੌੜ ਵਿਚ ਹਨ। ਸਿਰਫ 10 ਪਹਿਲੀ ਸ਼੍ਰੇਣੀ ਮੈਚ ਖੇਡਣ ਵਾਲੇ ਹਰਸ਼ਿਤ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਲਗਾਤਾਰ 140 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਤੋਂ ਵੱਧ ਦੀ ਗਤੀ ਤੇ ਚੰਗੀ ਉਛਾਲ ਹਾਸਲ ਕਰਨ ਦੀ ਸਮਰੱਥਾ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ ਵੱਡੇ-ਵੱਡੇ ਧਾਕੜਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰਥ ਦੇ ਵਾਕਾ ਮੈਦਾਨ ’ਤੇ ਭਾਰਤ ਦੇ ਨੈੱਟ ਅਭਿਆਸ ਦੌਰਾਨ ਹਰਸ਼ਿਤ ਨੇ ਕਈ ਮੌਕਿਆਂ ’ਤੇ ਆਪਣੀ ਤੇਜ਼ ਗਤੀ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ।
ਦੂਜੇ ਪਾਸੇ ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਕਰਨਾਟਕ ਦੇ ਇਸ ਖਿਡਾਰੀ ਦੇ ਨਾਲ ਕਾਫੀ ਸਮਾਂ ਬਿਤਾਇਆ, ਜਿਸ ਨੇ ਹਾਲ ਹੀ ਵਿਚ ਮੈਕਾਯ ਤੇ ਮੈਲਬੋਰਨ ਵਿਚ ਆਸਟ੍ਰੇਲੀਆ ਵਿਰੁੱਧ ‘ਏ’ ਲੜੀ ਦੌਰਾਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਪ੍ਰਸਿੱਧ ਨੂੰ ਦੋ ਟੈਸਟ ਖੇਡਣ ਦਾ ਤਜਰਬਾ ਹੈ ਤੇ ਉਹ ਵੀ ਚੰਗੀ ਉਛਾਲ ਹਾਸਲ ਕਰ ਸਕਦਾ ਹੈ।
ਇਸ ਵਿਚਾਲੇ ਮੁਹੰਮਦ ਸ਼ੰਮੀ ਦੀ ਬਾਰਡਰ-ਗਾਵਸਕਰ ਟਰਾਫੀ ਦੇ ਨਾਲ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਹੋ ਸਕਦੀ ਹੈ ਪਰ ਅਜਿਹਾ ਲੜੀ ਦੇ ਦੂਜੇ ਹਾਫ ਵਿਚ ਹੀ ਹੋ ਸਕਦਾ ਹੈ। ਚੀਜ਼ਾਂ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਮੈਡੀਕਲ ਟੀਮ ਤੇ ਰਾਸ਼ਟਰੀ ਚੋਣਕਾਰ ਚਾਹੁੰਦੇ ਹਨ ਕਿ ਸ਼ੰਮੀ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਕੁਝ ਹੋਰ ਮੁਕਾਬਲੇਬਾਜ਼ੀ ਮੈਚ ਖੇਡੇ, ਜਿਸ ਨਾਲ ਇਹ ਦੇਖਿਆ ਜਾ ਸਕੇ ਕਿ ਕਈ ਮੈਚਾਂ ਤੋਂ ਬਾਅਦ ਵੀ ਉਸਦਾ ਸਰੀਰ ਠੀਕ ਹੈ ਜਾਂ ਨਹੀਂ, ਫਿਰ ਭਾਵੇਂ ਹੀ ਇਹ ਸਫੈਦ ਗੇਂਦ ਦਾ ਟੂਰਨਾਮੈਂਟ ਹੋਵੇ।
ਮੁੱਖ ਕੋਚ ਲਕਸ਼ਮੀ ਰਤਨ ਸ਼ੁਕਲਾ ਨੇ ਕਿਹਾ,‘‘ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਬੰਗਾਲ ਟੀਮ ਦੀ ਚੋਣ ਕੱਲ ਕੀਤੀ ਜਾਵੇਗੀ। ਜੇਕਰ ਸ਼ੰਮੀ ਬਾਰਡਰ-ਗਾਵਸਕਰ ਟਰਾਫੀ ਲਈ ਨਹੀਂ ਜਾਂਦਾ ਤਾਂ ਮੇਰਾ ਮੰਨਣਾ ਹੈ ਕਿ ਉਹ ਬੰਗਾਲ ਲਈ ਉਪਲੱਬਧ ਰਹੇਗਾ।’’
ਇਹ ਸਮਝਿਆ ਜਾਂਦਾ ਹੈ ਕਿ ਚੋਣ ਕਮੇਟੀ ਵੱਡਾ ਰਿਹੈਬਿਲੀਟੇਸ਼ਨ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ ਸਿਰਫ ਇਕ ਰਣਜੀ ਟਰਾਫੀ ਮੈਚ ਤੋਂ ਬਾਅਦ ਸ਼ੰਮੀ ਨੂੰ ਜਲਦ ਤੋਂ ਜਲਦ ਟੀਮ ਵਿਚ ਸ਼ਾਮਲ ਕਰਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ। ਹਾਲਾਂਕਿ ਇਕ ਸਾਲ ਬਾਅਦ ਮੁਕਾਬਲੇਬਾਜ਼ੀ ਮੈਚ ਵਿਚ ਉਤਰੇ ਸ਼ੰਮੀ ਨੇ ਇੰਦੌਰ ਵਿਚ ਮੱਧ ਪ੍ਰਦੇਸ਼ ਵਿਰੁੱਧ ਬੰਗਾਲ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਤੇ 7 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਸੈਸ਼ਨ ਦੀ ਪਹਿਲੀ ਜਿੱਤ ਦਿਵਾਈ।
IPL ਦੀ ਮੈਗਾ ਨਿਲਾਮੀ 'ਚ ਇਸ ਪਾਕਿ ਖਿਡਾਰੀ 'ਤੇ ਵੀ ਲੱਗੇਗੀ ਬੋਲੀ, T20 WC 'ਚ ਗੇਂਦਬਾਜ਼ੀ ਨਾਲ ਵਰ੍ਹਾ ਚੁੱਕੈ ਕਹਿਰ
NEXT STORY