ਸੂਰਤ— ਹਰਿਆਣਾ ਦੇ ਪਹਿਲਵਾਨਾਂ ਨੇ ਰਾਸ਼ਟਰੀ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਮਵਾਰ ਨੂੰ ਆਖਰੀ ਦਿਨ ਲੜਕਿਆਂ ਦੀ ਫ੍ਰੀ ਸਟਾਈਲ ਚੈਂਪੀਅਨਸ਼ਿਪ ਜਿੱਤ ਲਈ। ਹਰਿਆਣਾ ਨੇ 190 ਅੰਕਾਂ ਨਾਲ ਚੈਂਪੀਅਨਸ਼ਿਪ ਜਿੱਤੀ ਜਦਕਿ ਦਿੱਲੀ ਨੂੰ 150 ਅੰਕਾਂ ਨਾਲ ਦੂਜਾ ਸਥਾਨ ਮਿਲਿਆ। ਸਰਵਿਸਿਸ ਨੇ 124 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਦੇ ਵਿਜੇ ਨੇ 57 ਕਿ. ਗ੍ਰਾ, ਸਰਵਿਸਿਸ ਦੇ ਆਕਾਸ਼ ਨੇ 61, ਹਰਿਆਣਾ ਦੇ ਵਿਕਾਸ ਨੇ 65, ਹਰਿਆਣਾ ਦੇ ਵਿਸ਼ਾਲ ਕਾਲੀਰਸਨ ਨੇ 70, ਯੂ. ਪੀ. ਦੇ ਗੌਰਵ ਬਾਲੀਆਨ ਨੇ 74, ਪੰਜਾਬ ਦੇ ਸੰਦੀਪ ਸਿੰਘ ਨੇ 79, ਦਿੱਲੀ ਦੇ ਸੁਮਿਤ ਗੁਲਿਆ ਨੇ 86, ਸਰਵਿਸਿਸ ਦੇ ਵਿੱਕੀ ਨੇ 92, ਮਹਾਰਾਸ਼ਟਰ ਦੇ ਹਰਸ਼ਦ ਨੇ 97 ਤੇ ਦਿੱਲੀ ਦੇ ਅਨਿਰੂਧ ਨੇ 125 ਕਿ. ਗ੍ਰਾ ਵਰਗ 'ਚ ਸੋਨ ਤਮਗੇ ਜਿੱਤੇ। ਹਰਿਆਣਾ ਨੇ ਮਹਿਲਾ ਵਰਗ 'ਚ 233 ਅੰਕਾਂ ਦੇ ਨਾਲ ਟੀਮ ਚੈਂਪੀਅਨਸ਼ਿਪ ਜਿੱਤੀ ਸੀ ਉਸ ਤੋਂ ਪਹਿਲਾਂ ਹਰਿਆਣਾ ਨੇ ਗ੍ਰੀਕੋ ਰੋਮਨ 'ਚ ਵੀ 189 ਅੰਕਾਂ ਦੇ ਨਾਲ ਟੀਮ ਚੈਂਪੀਅਨਸ਼ਿਪ ਜਿੱਤੀ ਸੀ।
ਭਾਰਤੀ ਮੂਲ ਦੇ ਕ੍ਰਿਕਟਰ ਦੀ ਨਿਊਜ਼ੀਲੈਂਡ 'ਚ ਮੌਤ
NEXT STORY