ਆਕਲੈਂਡ— ਇਕ ਕਲੱਬ ਮੈਚ ਦੌਰਾਨ ਭਾਰਤੀ ਮੂਲ ਦੇ ਕ੍ਰਿਕਟਰ ਹਰੀਸ਼ ਗੰਗਾਧਰਨ ਦੀ ਮੌਤ ਹੋਣ ਦੀ ਖਬਰ ਆਈ ਹੈ। ਇਹ ਮੈਚ ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ 'ਚ ਖੇਡਿਆ ਜਾ ਰਿਹਾ ਸੀ। 33 ਸਾਲਾ ਗੰਗਾਧਰਨ ਨੇ 2 ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਸਾਹ ਲੈਣ 'ਚ ਦਿੱਕਤ ਦੀ ਗੱਲ ਕਹੀ ਤੇ ਮੈਦਾਨ 'ਤੇ ਡਿੱਗ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਗੰਗਾਧਰਨ ਗ੍ਰੀਨ ਆਇਸਲੈਂਡ ਕ੍ਰਿਕਟ ਕਲੱਬ ਲਈ ਖੇਡਦਾ ਸੀ। ਕਲੱਬ ਦੇ ਪ੍ਰੈਜ਼ੀਡੈਂਟ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਇਸ ਖਬਰ ਦੀ ਪੁਸ਼ਟੀ ਕਰਦੇ ਸਮੇਂ ਮੇਰਾ ਦਿਲ ਕਾਫੀ ਟੁੱਟਿਆ ਹੋਇਆ ਹੈ। ਗ੍ਰੀਨ ਆਇਸਲੈਂਡ ਕ੍ਰਿਕਟ ਕਲੱਬ ਦੀ ਹਰ ਸੰਭਵ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਗੰਗਾਧਰਨ ਦੇ ਸਾਥੀ ਖਿਡਾਰੀਆਂ ਮੁਤਾਬਕ, ਕੋਚੀ ਦਾ ਰਹਿਣ ਵਾਲੇ ਗੰਗਾਧਰਨ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ। ਉਹ ਗ੍ਰੀਨ ਆਇਰਸਲੈਂਡ ਵੱਲੋਂ 6ਵਾਂ ਸੀਜ਼ਨ ਖੇਡ ਰਿਹਾ ਸੀ। ਹਰੀਸ਼ ਆਪਣੀ ਟੀਮ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ 'ਚ ਓਪਨਿੰਗ ਕਰਦਾ ਸੀ।
ਏਸ਼ੇਜ਼ 'ਚ ਵੱਡੀ ਭੂਮਿਕਾ ਨਿਭਾਉਣਗੇ ਸਮਿਥ ਤੇ ਵਾਰਨਰ : ਪੇਨ
NEXT STORY