ਨਵੀਂ ਦਿੱਲੀ (ਬਿਊਰੋ)— ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਇਕ ਸਨਸਨੀਖੇਜ ਫੋਨ ਕਾਲ ਮੀਡੀਆ ਸਾਹਮਣੇ ਰੱਖਿਆ ਹੈ। ਹਸੀਨ ਜਹਾਂ ਦਾ ਦਾਅਵਾ ਹੈ ਕਿ ਇਹ ਫੋਨ ਕਾਲ ਉਨ੍ਹਾਂ ਦੇ ਅਤੇ ਮੁਹੰਮਦ ਸ਼ਮੀ ਦਰਮਿਆਨ ਦਾ ਹੈ। ਸ਼ਮੀ ਉੱਤੇ ਐੱਫ.ਆਈ.ਆਰ. ਦਰਜ ਕਰਾਉਣ ਦੇ ਕੁਝ ਦੇਰ ਬਾਅਦ ਹੀ ਹਸੀਨ ਜਹਾਂ ਮੀਡੀਆ ਸਾਹਮਣੇ ਆਈ। ਮੀਡੀਆ ਵਲੋਂ ਉਨ੍ਹਾਂ ਨੇ ਇਕ ਰਿਕਾਰਡਿਡ ਫੋਨ ਕਾਲ ਇਹ ਕਹਿੰਦੇ ਹੋਏ ਸੁਣਾਇਆ ਕਿ ਮੈਨੂੰ ਮੁਹੰਮਦ ਸ਼ਮੀ ਦਾ ਫੋਨ ਆਇਆ ਸੀ, ਅਤੇ ਉਨ੍ਹਾਂ ਨੇ ਮੇਰੇ ਲਗਾਏ ਆਰੋਪਾਂ ਉੱਤੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਦੱਸ ਦਈਏ ਕਿ ਹਸੀਨ ਜਹਾਂ ਨੇ ਮੁਹੰਮਦ ਸ਼ਮੀ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਖਿਲਾਫ ਕਈ ਮਾਮਲਿਆਂ ਵਿਚ ਕੇਸ ਦਰਜ ਕਰਾਇਆ ਹੈ। ਸ਼ਮੀ ਉੱਤੇ ਜੋ ਜੋ ਧਾਰਾਵਾਂ ਲੱਗੀਆਂ ਹਨ ਉਨ੍ਹਾਂ ਵਿਚ ਹੱਤਿਆ ਦੀ ਸਾਜਿਸ਼, ਘਰੇਲੂ ਹਿੰਸਾ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਰਗੇ ਮਾਮਲੇ ਹਨ।
ਹਸੀਨ ਜਹਾਂ ਨੇ ਜੋ ਫੋਨ ਕਾਲ ਮੀਡੀਆ ਸਾਹਮਣੇ ਰੱਖਿਆ ਉਸ 'ਚ ਗੱਲਬਾਤ ਦੇ ਕੁਝ ਅੰਸ਼-
ਹਸੀਨ ਜਹਾਂ : 'ਸ਼ਮੀ ਝੂਠ ਨਾ ਬੋਲੋ, ਤੂੰ ਸੱਚ ਕਦੋਂ ਬੋਲਿਆ ਹੈ? ਤੈਨੂੰ ਨਾ ਤਾਂ ਕਦੇ ਮੇਰੀ ਫਿਕਰ ਰਹੀ ਨਾ ਬੱਚੀ ਦੀ ਨਾ ਹੀ ਪਰਿਵਾਰ ਕੀਤੀ। ਜੇਕਰ ਤੈਨੂੰ ਸਿਰਫ ਉਸ ਪਾਕਿਸਤਾਨੀ ਕੁੜੀ ਅਲਿਸਬਾ ਦੀ ਚਿੰਤਾ ਹੈ ਤਾਂ ਸੱਚ ਕੁਬੂਲ ਕਰੋ ਜਾਂ ਫਿਰ ਦੱਸੋ ਕਿ ਕੀ ਉਹ ਸਾਰੀ ਚੈਟ ਤੁਹਾਡੇ ਨਹੀਂ ਸੀ।
ਪੁਰਸ਼ ਆਵਾਜ਼ : ਨਹੀਂ
ਹਸੀਨ ਜਹਾਂ : ਤੂੰ ਤਾਂ ਕਿਹਾ ਸੀ ਕਿ ਤੁਹਾਡੇ ਕੋਲ ਦੁਬਈ ਦਾ ਵੀਜ਼ਾ ਨਹੀਂ ਸੀ ਤਦ ਤੁਸੀਂ ਹੋਟਲ ਤੋਂ ਬਾਹਰ ਕਿਵੇਂ ਨਿਕਲੇ?
ਪੁਰਸ਼ ਆਵਾਜ਼ : ਮੇਰੇ ਕੋਲ ਵੀਜ਼ਾ ਸੀ।
ਹਸੀਨ ਜਹਾਂ : ਤੂੰ ਅਲਿਸਬਾ ਨੂੰ ਆਪਣੇ ਹੋਟਲ ਦੀ ਡਿਟੇਲ ਦਿੱਤੀ ਸੀ ਅਤੇ ਉਸ ਨੂੰ ਮਿਲੇ ਵੀ ਸੀ। ਕੀ ਇਹ ਸਾਰੀ ਸੈਟਿੰਗ ਮੁਹੰਮਦ ਭਰਾ ਨੇ ਕੀਤੀ ਸੀ?
ਪੁਰਸ਼ ਆਵਾਜ਼ : ਮੁਹੰਮਦ ਭਰਾ ਨੇ ਅਲਿਸਬਾ ਦੇ ਹੱਥੋਂ ਪੈਸੇ ਭਿਜਵਾਏ ਸਨ। ਮੈਨੂੰ ਉਸ ਤੋਂ ਉਹ ਪੈਸੇ ਲੈਣੇ ਸਨ।
ਹਸੀਨ ਜਹਾਂ : ਤੁਸੀਂ ਹਮੇਸ਼ਾ ਉਸ ਨਾਲ ਗੰਦੀਆਂ ਗੱਲਾਂ ਕੀਤੀਆਂ ਸਨ, ਕਦੇ ਪੈਸਿਆਂ ਦਾ ਜ਼ਿਕਰ ਨਹੀਂ ਕੀਤਾ। ਕੱਲ ਤੱਕ ਤਾਂ ਤੁਸੀਂ ਕਹਿ ਰਹੇ ਸੀ ਕਿ ਕੌਣ ਅਲਿਸਬਾ? ਪਹਿਲਾਂ ਤੁਸੀਂ ਅਲਿਸਬਾ ਨਾਲ ਇੰਨੀ ਨੌਟੰਕੀ ਕੀਤੀ ਫਿਰ ਬੋਲ ਦਿੱਤਾ ਕਿ ਇਹ ਅਲਿਸਬਾ ਕਿੱਥੋ ਆਈ। ਤੁਸੀਂ ਉਸਦੇ ਨਾਲ ਸੈਕਸ ਵੀ ਕੀਤਾ ਸੀ।
ਪੁਰਸ਼ ਆਵਾਜ਼ : ਸੁਣੋ ਸੈਕਸ ਦੀ ਗੱਲ ਨਾ ਕਰੋ।
ਹਸੀਨ ਜਹਾਂ ਮੁਤਾਬਕ ਇਹ ਸਾਰੀਆਂ ਗੱਲਾਂ ਮੁਹੰਮਦ ਸ਼ਮੀ ਤੇ ਉਨ੍ਹਾਂ ਦਰਮਿਆਨ ਹੋਈ ਗੱਲਬਾਤ ਦੀਆਂ ਹਨ। ਦੱਸ ਦਈਏ ਕਿ ਇਹ ਆਡੀਓ ਹਸੀਨ ਜਹਾਂ ਨੇ ਰਲੀਜ਼ ਕੀਤੀ ਹੈ।
ਸੱਟ ਦਾ ਇਲਾਜ ਕਰਵਾਉਣ ਗਿਆ ਯੂਸਫ ਪਠਾਨ ਹਾਰ ਬੈਠਾ ਸੀ ਦਿਲ
NEXT STORY