ਨਵੀਂ ਦਿੱਲੀ- ਰਾਂਚੀ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ ਵਿਚ ਭਾਰਤੀ ਟੀਮ ਵਲੋਂ ਹਰਸ਼ਲ ਪਟੇਲ ਨੇ ਡੈਬਿਊ ਕੀਤਾ। ਆਈ. ਪੀ. ਐੱਲ. 2021 ਵਿਚ ਸਭ ਤੋਂ ਜ਼ਿਆਦਾ 32 ਵਿਕਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰਨ ਵਾਲੇ 30 ਤੋਂ ਜ਼ਿਆਦਾ ਦੀ ਉਮਰ ਵਿਚ ਡੈਬਿਊ ਕਰਨ ਵਾਲੇ 6ਵੇਂ ਖਿਡਾਰੀ ਬਣ ਗਏ ਹਨ। ਇਹ ਰਿਕਾਰਡ ਰਾਹੁਲ ਦ੍ਰਾਵਿੜ ਦੇ ਨਾਂ 'ਤੇ ਹੈ, ਜਿਨ੍ਹਾਂ ਨੇ 38 ਸਾਲ ਦੀ ਉਮਰ ਵਿਚ ਪਹਿਲਾ ਟੀ-20 ਮੈਚ ਖੇਡਿਆ ਸੀ। ਇਹੀ ਨਹੀਂ, ਮੈਚ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਵੀ ਉਸਦੀ ਖੂਬ ਸ਼ਲਾਘਾ ਕੀਤੀ। ਦੇਖੋ ਹਰਸ਼ਲ ਪਟੇਲ ਦੇ ਰਿਕਾਰਡ-
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
ਭਾਰਤ ਦੇ ਲਈ ਸਭ ਤੋਂ ਉਮਰ ਵਰਗ ਟੀ-20 ਡੈਬਿਊ ਕਰਨ ਵਾਲੇ ਖਿਡਾਰੀ
ਰਾਹੁਲ ਦ੍ਰਾਵਿੜ- 38 ਸਾਲ 232 ਦਿਨ
ਸਚਿਨ ਤੇਂਦੁਲਕਰ- 33 ਸਾਲ 221 ਦਿਨ
ਸ਼੍ਰੀਨਾਥ ਅਰਵਿੰਦ- 31 ਸਾਲ 177 ਦਿਨ
ਸਟੁਅਰਟ ਬਿੰਨੀ- 31 ਸਾਲ 11 ਦਿਨ
ਮੁਰਲੀ ਕਾਰਤਿਕ- 31 ਸਾਲ, 39 ਦਿਨ
ਹਰਸ਼ਲ ਪਟੇਲ- 30 ਸਾਲ, 361 ਦਿਨ
ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
ਇਸ ਦੇ ਨਾਲ ਹੀ ਜ਼ਹੀਰ ਖਾਨ ਨੇ ਇਕ ਸ਼ੋਅ ਦੇ ਦੌਰਾਨ ਹਰਸ਼ਲ ਪਟੇਲ ਨੂੰ ਟੀਮ ਵਿਚ ਚੁਣੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਸ਼ਲ ਪਟੇਲ ਨੇ ਆਈ. ਪੀ. ਐੱਲ. ਦੇ ਦੌਰਾਨ ਡੈਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਨਿਊਜ਼ੀਲੈਂਡ ਦਾ ਓਪਨਿੰਗ ਬੱਲੇਬਾਜ਼ੀ ਕ੍ਰਮ ਮਜ਼ਬੂਤ ਹੈ। ਉਹ ਰਿਸਕ ਉਦੋਂ ਲੈਂਦਾ ਹੈ ਜਦੋ ਆਖਰੀ ਓਵਰ ਚਲਦੇ ਹਨ। ਅਜਿਹੇ ਵਿਚ ਇੱਥੇ ਭਾਰਤੀ ਟੀਮ ਨੂੰ ਮਜ਼ਬੂਤ ਗੇਂਦਬਾਜ਼ ਉਤਾਰਨ ਦੀ ਜ਼ਰੂਰਤ ਹੋਵੇਗੀ ਤਾਂਕਿ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਜਾਣ ਤੋਂ ਰੋਕਿਆ ਜਾ ਸਕੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v NZ : ਭਾਰਤ ਦੀ ਧਮਾਕੇਦਾਰ ਜਿੱਤ, ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY