ਭੋਪਾਲ— ਭੋਪਾਲ ਇੰਟਰਨੈਸ਼ਨਲ ਸ਼ਤਰੰਜ 'ਚ ਆਖਰੀ ਫੈਸਲਾਕੁੰਨ ਰਾਊਂਡ ਤੋਂ ਠੀਕ ਪਹਿਲਾਂ ਦੇ ਨਤੀਜਿਆਂ ਨੇ ਪ੍ਰਤੀਯੋਗਿਤਾ ਨੂੰ ਬੇਹੱਦ ਰੋਮਾਂਚਕ ਬਣਾ ਦਿੱਤਾ ਹੈ। ਭਾਰਤ ਦੇ ਲਿਹਾਜ਼ ਨਾਲ ਇਕ ਚੰਗੀ ਖਬਰ ਇਹ ਹੈ ਕਿ ਖਿਤਾਬ ਦੀ ਦੌੜ 'ਚ ਸ਼ਾਮਿਲ 5 ਖਿਡਾਰੀਆਂ 'ਚ ਭਾਰਤੀ ਖਿਡਾਰੀ ਹਿਮਾਂਸ਼ੂ ਸ਼ਰਮਾ ਵੀ ਸ਼ਾਮਿਲ ਹੈ।
ਭਾਰਤ ਲਈ ਵੱਡਾ ਨਤੀਜਾ ਉਦੋਂ ਮਿਲਿਆ, ਜਦੋਂ ਚੋਟੀ ਦੇ ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੇ ਟਾਪ ਸੀਡ ਅਤੇ ਖਿਤਾਬ ਦੇ ਹੁਣ ਤੱਕ ਦੇ ਮੁੱਖ ਦਾਅਵੇਦਾਰ ਅਮਰੀਕਾ ਦੇ ਤੈਮੂਰ ਗਾਰੇਏਵ ਨੂੰ ਹਰਾਉਂਦੇ ਹੋਏ ਨਾ ਸਿਰਫ ਉਸ ਨੂੰ ਖਿਤਾਬ ਦੀ ਦੌੜ 'ਚੋਂ ਬਾਹਰ ਕਰ ਦਿੱਤਾ ਬਲਕਿ ਜਿੱਤ ਕੇ ਖੁਦ ਦੀਆਂ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਜੀਵਤ ਕਰ ਦਿੱਤਾ। ਸਫੇਦ ਮੋਹਰਿਆਂ ਨਾਲ ਖੇਡ ਰਹੇ ਹਿਮਾਂਸ਼ੂ ਨੇ ਸਿਸਿਲੀਅਨ ਓਪਨਿੰਗ 'ਚ ਸ਼ੁਰੂਆਤ ਤੋਂ ਹੀ ਤੈਮੂਰ ਦੇ ਰਾਜਾ ਵੱਲ ਹਮਲਾਵਰ ਰੁਖ਼ ਅਪਣਾਇਆ। ਉਸ ਦਾ ਦਬਾਅ ਉਦੋਂ ਕੰਮ ਕਰ ਗਿਆ, ਜਦੋਂ ਹਿਮਾਂਸ਼ੂ ਦੇ ਦੋਵੇਂ ਊਠ, ਵਜ਼ੀਰ ਅਤੇ ਪਿਆਦਿਆਂ ਦੇ ਸਾਂਝੇ ਹਮਲੇ ਦਾ ਤੈਮੂਰ ਸਹੀ ਜਵਾਬ ਨਾ ਦੇ ਸਕਿਆ ਅਤੇ 41 ਚਾਲਾਂ 'ਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਅੱਜ ਹੋਰ ਜ਼ਿਆਦਾਤਰ ਮੈਚ ਬਰਾਬਰੀ 'ਤੇ ਖਤਮ ਹੋਏ ਅਤੇ ਨਤੀਜਾ ਇਹ ਹੋਇਆ ਕਿ ਹੁਣ 5 ਖਿਡਾਰੀ 7.5 ਅੰਕ ਬਣਾ ਕੇ ਖੇਡ ਰਹੇ ਹਨ। ਸਭ ਤੋਂ ਅੱਗੇ ਚੱਲ ਰਹੇ ਵੀਅਤਨਾਮ ਦੇ ਟ੍ਰਾਨ ਤੁਆਨ ਮਿੰਨ੍ਹ ਅਤੇ ਰੂਸ ਦੇ ਰੋਜੁਮ ਇਵਾਨ ਨੇ ਆਪਸ 'ਚ ਮੁਕਾਬਲਾ ਡਰਾਅ ਖੇਡਿਆ। ਇਸ ਡਰਾਅ ਕਾਰਨ ਹੋਰ 3 ਖਿਡਾਰੀਆਂ ਨੂੰ ਵੀ ਬੜ੍ਹਤ 'ਚ ਆਉਣ ਦਾ ਮੌਕਾ ਮਿਲ ਗਿਆ।
ਵੀਅਤਨਾਮ ਦੇ ਡੁੱਕ ਹੋ ਨੇ ਆਖਰੀ ਰਾਊਂਡ ਤੋਂ ਠੀਕ ਪਹਿਲਾਂ ਰਫਤਾਰ ਫੜਦੇ ਹੋਏ ਭਾਰਤ ਦੇ ਰਾਹੁਲ ਸੰਗਮਾ ਨੂੰ ਇੰਗਲਿਸ਼ ਓਪਨਿੰਗ 'ਚ ਹਰਾਉਂਦੇ ਹੋਏ ਸਾਂਝੀ ਬੜ੍ਹਤ ਹਾਸਲ ਕਰ ਲਈ। ਕੱਲ ਦਾ ਹੀਰੋ ਰਿਹਾ ਅੰਕਿਤ ਗਜਵਾ ਲੱਗਭਗ ਡਰਾਅ ਮੈਚ 'ਚ ਮਲੇਸ਼ੀਆ ਦੇ ਲੀ ਤਿਆਨ ਕੋਲੋਂ ਹਾਰ ਗਿਆ। ਸਕਾਚ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਅੰਕਿਤ 27 ਚਾਲਾਂ ਤਕ ਇਕਦਮ ਬਰਾਬਰੀ ਦੀ ਸਥਿਤੀ 'ਚ ਸੀ, ਜਦੋਂ ਉਹ 28ਵੀਂ ਚਾਲ ਵਿਚ ਲੀ ਤਿਆਨ ਦੇ 2 ਪਿਆਦੇ ਮਾਰ ਸਕਦਾ ਸੀ। ਉਸ ਨੇ ਇਕ ਵੱਡੀ ਭੁੱਲ ਕੀਤੀ ਅਤੇ ਹਾਥੀ ਦੀ ਇਕ ਗਲਤ ਚਾਲ ਨੇ ਉਸ ਕੋਲੋਂ ਅੱਧਾ ਅੰਕ ਖੋਹ ਲਿਆ। ਭਾਰਤ ਦੇ 11 ਸਾਲਾ ਇੰਟਰਨੈਸ਼ਨਲ ਮਾਸਟਰ ਗੁਕੇਸ਼ ਡੀ ਨੇ ਤੁਰਕੀ ਦੇ ਸੁਆਤ ਅਟਾਲਿਕਾ ਨੂੰ ਬਰਾਬਰੀ 'ਤੇ ਰੋਕ ਲਿਆ।
ਭਾਰਤੀ ਟੀਮ ਨੂੰ ਵਿਦੇਸ਼ੀ ਹਾਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ : ਸ਼ਾਸਤਰੀ
NEXT STORY