ਨਵੀਂ ਦਿੱਲੀ— ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਚਾਰ ਹਫਤੇ ਦੇ ਜੂਨੀਅਰ ਪੁਰਸ਼ ਰਾਸ਼ਟਰੀ ਕੋਚਿੰਗ ਕੈਂਪ ਲਈ 33 ਕੋਰ ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ। ਖਿਡਾਰੀ 7 ਅਕਤੂਬਰ ਨੂੰ ਖਤਮ ਹੋਣ ਵਾਲੇ ਕੈਂਪ ਲਈ ਬੈਂਗਲੁਰੂ ’ਚ ਭਾਰਤੀ ਖੇਡ ਅਥਾਰਿਟੀ ਨੂੰ ਰਿਪੋਰਟ ਕਰਨਗੇ ਜਿਸ ਤੋਂ ਬਾਅਦ ਟੀਮ ਮਲੇਸ਼ੀਆ ’ਚ ਨੌਵੇਂ ਸੁਲਤਾਨ ਜੋਹੋਰ ਕੱਪ ਲਈ ਰਵਾਨਾ ਹੋਵੇਗੀ ਜੋ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸੁਲਤਾਨ ਜੋਹੋਰ ਕੱਪ ’ਚ ਆਸਟਰੇਲੀਆ, ਬਿ੍ਰਟੇਨ, ਨਿਊਜ਼ੀਲੈਂਡ, ਜਾਪਾਨ, ਭਾਰਤ ਅਤੇ ਮੇਜ਼ਬਾਨ ਮਲੇਸ਼ੀਆ ਜਿਹੀਆਂ ਟੀਮਾਂ ਖੇਡਣਗੀਆਂ। ਕੋਰ ਸੰਭਾਵੀ ਗਰੁੱਪ ’ਚ ਸਿਰਫ ਇਕ ਬਦਲਾਅ ਹੋਇਆ ਹੈ ਜਿਸ ’ਚ ਡਿਫੈਂਡਰ ਯਸ਼ਦੀਪ ਸਿਵਾਚ ਨੇ ਸੰੁਦਰਮ ਸਿੰਘ ਰਾਜਾਵਤ ਦੀ ਜਗ੍ਹਾ ਲਈ। ਕੋਰ ਸੰਭਾਵੀ ਸੂਚੀ ਇਸ ਤਰ੍ਹਾਂ ਹੈ।
ਗੋਲਕੀਪਰ : ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ, ਸਾਹਿਲ ਕੁਮਾਰ ਨਾਇਕ।
ਡਿਫੈਂਡਰ : ਸੁਮਨ ਬੇਕ, ਪ੍ਰਤਾਪ ਲਾਕੜਾ, ਸੰਜੇ, ਯਸ਼ਦੀਪ ਸਿਵਾਚ, ਮਨਦੀਪ ਮੋਰ, ਪਰਮਪ੍ਰੀਤ ਸਿੰਘ, ਦਿਨਾਂਚੰਦਰ ਸਿੰਘ, ਮੋਈਰੰਗਥੇਮ, ਨਬੀਨ ਕੁਜੂਰ, ਸ਼ਾਰਦਾ ਨੰਦ ਤਿਵਾਰੀ, ਨੀਰਜ ਕੁਮਾਰ ਵਾਰੀਬਮ।
ਡਿਫੈਡਰ : ਸੁਖਮਨ ਸਿੰਘ, ਗ੍ਰੇਗਰੀ ਜੇਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ ਜੂਨੀਅਰ, ਵਿਸ਼ਣੂਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਯਾ ਐੱਨ.ਐੱਮ. ਮਨਿੰਦਰ ਸਿੰਘ, ਰਵੀਚੰਦ ਸਿੰਘ ਮੋਈਰੰਗਥੇਮ।
ਫਾਰਵਰਡ : ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐੱਸ. ਕੀਰਤੀ, ਦਿਲਪ੍ਰੀਤ ਸਿੰਘ, ਅਰਾਈਜੀਤ ਸਿੰਘ ਹੁੰਡਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਅਤੇ ਅਰਸ਼ਦੀਪ।
ਜਦੋਂ ਵਾਰਨਰ ਨੇ ਆਲੋਚਕ ਦੀ ਗਾਲ ਦਾ ਮਜ਼ਾਕੀਆ ਅੰਦਾਜ਼ 'ਚ ਦਿੱਤਾ ਜਵਾਬ, ਦੇਖੋ ਮਜ਼ੇਦਾਰ Video
NEXT STORY